ਹਿਮਾਚਲ ’ਚ ਮਹਿੰਗੀ ਸ਼ਰਾਬ ਹੋਣ ਕਾਰਨ ਸੈਲਾਨੀਆਂ ਦਾ ਵਿਗੜਿਆ ਬਜਟ!

Tuesday, Jul 09, 2024 - 06:30 PM (IST)

ਅੰਮ੍ਰਿਤਸਰ (ਇੰਦਰਜੀਤ/ਰਮਨ)-ਹਿਮਾਚਲ ਪ੍ਰਦੇਸ਼ ਵਿਚ ਅੰਗਰੇਜ਼ੀ ਸ਼ਰਾਬ ਜਾਂ ਲਿਕਰ ਪ੍ਰੋਡੇਕਟ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਇੱਥੋਂ ਦੇ ਪਹਾੜੀ ਇਲਾਕਿਆਂ ਵਿਚ ਆਉਣ ਵਾਲੇ ਸੈਲਾਨੀਆਂ ’ਤੇ ਪਿਛਲੇ ਸਾਲ ਕੀਮਤਾਂ ਵਿਚ ਵਾਧਾ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਪੰਜਾਬ ਦੇ ਮੁਕਾਬਲੇ ਹਿਮਾਚਲ ਵਿਚ ਸ਼ਰਾਬ ਦੀਆਂ ਕੀਮਤਾਂ 40 ਤੋਂ 45 ਫੀਸਦੀ ਘੱਟ ਹਨ, ਪਰ ਇਸ ਵਾਰ ਹਿਮਾਚਲ ਵਿਚ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਪੰਜਾਬ ਨਾਲੋਂ 70 ਫੀਸਦੀ ਵੱਧ ਹਨ, ਜਿਸ ਦਾ ਸਿੱਧਾ ਮਤਲਬ ਹੈ ਕਿ ਹਿਮਾਚਲ ਵਿਚ ਸ਼ਰਾਬ ਪਹਿਲਾਂ ਦੇ ਮੁਕਾਬਲੇ 20/30 ਫੀਸਦੀ ਤੱਕ ਦੁੱਗਣੀ ਹੋ ਗਈ ਹੈ।

ਸੈਲਾਨੀਆਂ ਲਈ ਸਭ ਤੋਂ ਮਸ਼ਹੂਰ ਸ਼ਰਾਬ ਰਾਇਲ-ਸਟੈਗ, ਇੰਪੀਰੀਅਲ ਬਲੂ ਆਦਿ ਸਮੇਤ  ਪਿਛਲੇ ਸਾਲ 400 ਦੇ ਕਰੀਬ ਪ੍ਰਤੀ ਬੋਤਲ ਮਿਲੀ ਸੀ ਪਰ ਇਸ ਵਾਰ ਮਨਾਲੀ ਵਰਗੇ ਪ੍ਰਸਿੱਧ ਪਹਾੜੀ ਸਥਾਨਾਂ ’ਤੇ ਇਸ ਦੀ ਕੀਮਤ 800 ਤੋਂ 900 ਰੁਪਏ ਰਹੀ। ਉਥੇ ਮਨਾਲੀ ਦੇ ਉਪਰੋ ਰੋਹਤਾਂਗ, ਸਿਸੂ ਅਤੇ ਅਟਲ-ਟਨਲ ਦੇ ਨੇੜੇ ਉੱਚੇ ਪਹਾੜੀ ਸਟੇਸ਼ਨਾਂ ਦੀਆਂ ਕੀਮਤਾਂ 1200 ਰੁਪਏ ਤੋਂ ਉੱਪਰ ਰਹੀਆਂ। ਉੱਪਰਲੇ ਅਤੇ ਦਰਮਿਆਨੇ ਬ੍ਰਾਂਡ ਵੀ ਇਸੇ ਰੁਝਾਨ ਤੋਂ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ-ਕਿਸਾਨਾਂ ਨੂੰ ਸਤਾ ਰਿਹੈ ਉਜਾੜੇ ਦਾ ਡਰ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨਾਲ ਕੀਤੀ ਮੁਲਾਕਾਤ

ਮਹਿੰਗੀ ਸ਼ਰਾਬ ਕਾਰਨ ਹਿਮਾਚਲ ਜਾਣ ਵਾਲੇ ਸੈਲਾਨੀਆਂ ’ਤੇ ਆਰਥਿਕ ਬੋਝ ਵਧੇਗਾ, ਉਥੇ ਸੈਲਾਨੀ ਹੋਰ ਪਹਾੜੀ ਇਲਾਕਿਆਂ ਨੂੰ ਲੱਭਣਗੇ। ਇਸ ਸਮੇਂ ਸੈਲਾਨੀ ਕੋਲ ਦੋ ਹੀ ਰਸਤੇ ਹਨ, ਜਾਂ ਤਾਂ ਉਹ ਮਹਿੰਗੀ ਸ਼ਰਾਬ ਨੂੰ ਸਵੀਕਾਰ ਕਰ ਲੈਣ ਜਾਂ ਫਿਰ ਦੂਸਰੇ ਪਾਸੇ ਹੋਰ ਰਾਜਾਂ ਦੇ ਸਰਹੱਦ ਤੋਂ ਪਹਿਲਾਂ ਹੀ ਯਾਤਰੀ ਆਪਣੇ ਨਾਲ ਹਿਮਾਚਲ ਵਿਚ ਸ਼ਰਾਬ ਲੈ ਜਾ ਸਕਦੇ ਹਨ, ਕਿਉਂਕਿ ਮਹਿੰਗੀ ਸ਼ਰਾਬ ਨਾਲ ਸਮਝੌਤਾ ਕਰਨਾ ਮੁਸ਼ਕਲ ਹੁੰਦਾ ਹੈ ਅਤੇ ਇਸ ਵਿਚ ਲੜਾਈ ਝਗੜਾ ਅਤੇ ਪੁਲਸ ਨਾਲ ਪੰਗੇ ਵੀ ਪੈਣਗੇ, ਕਿਉਂਕਿ ਹਿਮਾਚਲ ਪੁਲਸ ਦੂਜੇ ਰਾਜਾਂ ਤੋਂ ਆਉਣ ਵਾਲੇ ਸੈਲਾਨੀਆਂ ਦੇ ਵਾਹਨਾਂ ਦੀ ਚੈਕਿੰਗ ਵੀ ਕਰਨਗੇ।

ਵਿਗੜ ਰਿਹਾ ਹੈ ਟੂਰਿਸਟ ਬਜਟ! : ਆਮ ਤੌਰ ’ਤੇ ਪੰਜਾਬ ਜਾਂ ਹੋਰ ਰਾਜਾਂ ਤੋਂ ਜਾਣ ਵਾਲੇ ਸੈਲਾਨੀਆਂ ਦਾ ਬਜਟ ਸ਼ਰਾਬ ਕਾਰਨ ਪ੍ਰਭਾਵਿਤ ਹੁੰਦਾ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੈਲਾਨੀ ਮਹਿੰਗੀ ਸ਼ਰਾਬ ਖਰੀਦਣ ’ਤੇ ਨਰਾਜ਼ ਹੋਏ ਹਨ। ਦੱਸਣਯੋਗ ਹੈ ਕਿ ਪਹਾੜੀ ਇਲਾਕਿਆਂ ’ਚ ਜਾਣ ਵਾਲੇ ਲੋਕਾਂ ਵਿਚ 70/80 ਪ੍ਰਤੀਸ਼ਤ ਪੁਰਸ਼ ਸ਼ਰਾਬ ਦਾ ਸੇਵਨ ਕਰਨ ਵਾਲੇ ਹੁੰਦੇ ਹਨ।

ਸ਼ਰਾਬ ਦੇ ਵਪਾਰੀ ਅਤੇ ਡਰੱਗ ਦੇ ਡੀਲਰ : ਜੇਕਰ ਠੇਕਿਆਂ ’ਤੇ ਸ਼ਰਾਬ ਮਹਿੰਗੀ ਹੋਵੇ ਤਾਂ ਇਸ ਦੇ ਕਾਰਨ ਦੋ ਨੰਬਰ ਦੀ ਸ਼ਰਾਬ ਅਤੇ ਹੋਰ ਬਦਲਵੇਂ ਨਸ਼ਿਆਂ ਦੀ ਗਿਣਤੀ ਵੱਧ ਜਾਂਦੀ ਹੈ।

ਇਹ ਵੀ ਪੜ੍ਹੋ-  ਕੰਡਿਆਲੀ ਤਾਰ ਤੋਂ ਪਾਰ ਵਾਲੀਆਂ ਜ਼ਮੀਨਾਂ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਕੋਲ ਆਖਰੀ ਮੌਕਾ : DC ਘਣਸ਼ਾਮ ਥੋਰੀ

ਆਮ ਤੌਰ ’ਤੇ ਸ਼ਰਾਬ ਦੀ ਬੇਸਿੱਕ ਕੀਮਤ ਬੇਹੱਦ ਘੱਟ ਹੈ ਪਰ ਇਸ ਮਾਮਲੇ ਵਿਚ ਦੇਖਿਆ ਜਾਵੇ ਤਾਂ 600 ਵਿਚ ਵਿੱਕਣ ਵਾਲੀ ਸ਼ਰਾਬ ਦੀ ਬੋਤਲ ਦੀ ਲਾਗਤ ਕੀਮਤ ਪ੍ਰਤੀ 200 ਤੋਂ ਵੀ ਘੱਟ ਹੈ। ਇਸ ਦੇ ਉਪਰੋ ਸਰਕਾਰ ਦਾ ਟੈਕਸ ਅਤੇ ਠੇਕੇਦਾਰਾਂ ਦਾ ਮਾਰਜਨ ਹੁੰਦਾ ਹੈ ਪਰ ਨਾਜਾਇਜ਼ ਸ਼ਰਾਬ ਵੇਚਣ ਵਾਲੇ ਦੂਸਰੇ ਰਾਜਾਂ ਤੋਂ ਸ਼ਰਾਬ ਲਿਆ ਕੇ ਮਹਿੰਗੀ ਮਾਰਕੀਟ ਵਿਚ ਵੇਚ ਦਿੰਦੇ ਹਨ। ਪਹਿਲਾਂ ਤਾਂ ਹਿਮਾਚਲ ਜਾਣ ਵਾਲੇ ਸੈਲਾਨੀ ਵਾਪਸੀ ’ਤੇ ਆਪਣੇ ਵਾਹਨ ਵਿਚ ਦੋ ਚਾਰ ਬੋਤਲਾਂ ਹਿਮਾਚਲ ਤੋਂ ਸ਼ਰਾਬ ਲੈ ਜਾਂਦੇ ਸੀ, ਜਦੋਂ ਕਿ ਹਿਮਾਚਲ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਹੁਣ ਦੋ ਨੰਬਰ ਦੀ ਸ਼ਰਾਬ ਉੱਥੇ ਵਿਕਣ ਲੱਗੀ ਹੈ, ਕੌੜੀ ਸੱਚਾਈ ਇਹ ਹੈ ਕਿ ਜਦੋਂ ਵੀ ਸ਼ਰਾਬ ਮਹਿੰਗੀ ਹੁੰਦੀ ਹੈ ਤਾਂ ਉਸ ਇਲਾਕੇ ਵਿਚ ਦੋ ਨੰਬਰ ਦੀ ਸ਼ਰਾਬ, ਅਫੀਮ ਅਤੇ ਹੋਰ ਨਸ਼ੀਲੇ ਪਦਾਰਥਾਂ ਨੇ ਜ਼ੋਰ ਫੜ ਲੈਦੇ ਹਨ। ਪਿਛਲੇ ਦਿਨਾਂ ਵਿਚ ਹਿਮਾਚਲ ਵੀ  ਕੁਝ ਅਜਿਹਾ ਵੀ ਹੋ ਰਿਹਾ ਹੈ। ਸ਼ਿਮਲਾ ਵਿਚ ਪਿਛਲੇ 6 ਮਹੀਨਿਆਂ ਵਿਚ 235 ਡਰੱਗ ਪਡੈਲਰ ਫੜੇ ਗਏ, ਅਜਿਹਾ ਸ਼ਿਮਲਾ ਦੇ ਐੱਸ. ਪੀ. ਸੰਜੀਵ ਗਾਂਧੀ ਨੇ ਕਿਹਾ ਹੈ।

ਇਹ ਵੀ ਪੜ੍ਹੋ- ਆਸਟ੍ਰੇਲੀਆ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 2 ਧੀਆਂ ਦਾ ਪਿਓ ਸੀ ਨੌਜਵਾਨ

4 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮੰਡੀ ਵਿਚ ਇਕ ਜੀਪ ਵਿਚੋਂ 90 ਪੇਟੀਆਂ ਸ਼ਰਾਬ ਬਰਾਮਦ ਹੋਈ ਸੀ, ਇਸ ਤੋਂ ਦੋ ਦਿਨ ਪਹਿਲਾਂ ਕੁੱਲੂ ਵਿਚ ਐੱਸ. ਆਈ. ਯੂ. ਟੀਮ ਵਲੋਂ 100 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਪਿਛਲੇ ਦਿਨੀਂ ਹਿਮਾਚਲ ਦੇ ਬਾਲੂਗੰਜ ਵਿਚ 3 ਕਿਲੋ ਅਫੀਮ ਫੜੀ ਗਈ, ਸ਼ਿਮਲਾ ਦੇ ਕੁਫਰੀ ਥਿਓਗ ਵਿਚ 854 ਗ੍ਰਾਮ ਅਫੀਮ ਬਰਾਮਦ ਹੋਈ। ਇਸ ਹਫਤੇ ਸ਼ਿਮਲਾ ਵਿਚ ਇਕ ਆਈ-20 ਕਾਰ ਵਿਚ 30 ਲੱਖ ਰੁਪਏ ਦੀ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਦੋ ਵਿਅਕਤੀ ਫੜੇ ਗਏ, ਇਕ ਹੀ ਕਾਰ ਵਿਚ ਚਾਰ ਲੋਕ ਸਨ, ਜਿਨ੍ਹਾਂ ਦੇ ਨਾਂ ਐੱਫ. ਆਈ. ਆਰ. ਵਿਚ ਦਰਜ ਹਨ। ਹਿਮਾਚਲ ਦੇ ਰੋਹੜੂ ਵਿੱਚ ਅਲਤਮਸ਼ ਪੁੱਤਰ ਮੁਹੰਮਦ ਜ਼ਹੀਰ ਨੂੰ ਚਿੱਟੇ ਨਾਲ ਫੜਿਆ ਗਿਆ। ਹਿਮਾਚਲ ਦੇ ਸ਼ਿਮਲਾ ਇਲਾਕੇ ਵਿਚ 2 ਨੇਪਾਲੀ ਲੋਕਾਂ ਕੋਲੋਂ 5 ਕਿਲੋ ਅਫੀਮ ਅਤੇ ਕੁਝ ਚਿੱਟਾ ਬਰਾਮਦ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News