ਐਕਸ਼ਨ ''ਚ ਪੰਜਾਬ ਪੁਲਸ, ਕਰ ''ਤਾ ਐਨਕਾਊਂਟਰ

Friday, Aug 23, 2024 - 06:21 PM (IST)

ਐਕਸ਼ਨ ''ਚ ਪੰਜਾਬ ਪੁਲਸ, ਕਰ ''ਤਾ ਐਨਕਾਊਂਟਰ

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਕਸਬਾ ਮਹਿਤਾ ਚੌਂਕ ਤੋਂ ਫਿਰੌਤੀਆਂ ਮੰਗਣ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਮੁਲਜ਼ਮਾਂ 'ਚੋਂ ਇਕ ਨੂੰ ਜਦੋਂ ਪਿਸਤੌਲ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਆਰੋਪੀ ਵੱਲੋਂ ਹੱਥਕੜੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਹੀ ਇੱਟਾਂ ਰੋੜਿਆ ਨਾਲ ਪੁਲਸ 'ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਪੁਲਸ ਨੇ ਜਵਾਬੀ ਫਾਇਰਿੰਗ 'ਚ ਕੀਤੀ ਜਿਸ ਕਾਰਨ ਮੁਲਜ਼ਮ ਦੀ ਲੱਤ 'ਚ ਗੋਲੀ ਵੱਜ ਗਈ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਫਿਲਹਾਲ ਪੁਲਸ ਵੱਲੋਂ ਮੁਲਜ਼ਮ ਨੂੰ  ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਮੁਲਾਜ਼ਮ ਨੇ ਦਿੱਤੀ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ 

ਇਸ ਸਬੰਧੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਹੈ ਕਿ ਮਿਤੀ 10 ਜੁਲਾਈ 2024 ਨੂੰ ਜਗਜੀਤ ਸਿੰਘ ਦੀ ਮਾਸਟਰ ਬੁੱਕ ਡੀਪੂ ਦੀ ਦੁਕਾਨ 'ਤੇ 8.45 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰਿੰਗ ਕੀਤੀ ਸੀ ਤਾਂ ਪੁਲਸ ਨੇ ਥਾਣਾ ਮਹਿਤਾ ਵਿਖੇ ਕੇਸ ਦਰਜ ਕਰ ਲਿਆ ਸੀ। ਗੋਲੀ ਚੱਲਣ ਤੋਂ 3 ਦਿਨ ਬਾਅਦ ਪੁਲਸ ਨੇ ਡੋਨੀ ਅਤੇ ਮਨਪ੍ਰੀਤ ਸਿੰਘ  (ਗੈਂਗਸਟਰ ਗੋਪੀ ਘਨਸ਼ਾਮਪਰਾ ਦਾ ਭਰਾ) ਜੋ ਕਿ ਪੁਰਤਗਾਲ ਵਿੱਚ ਹਨ, ਨੂੰ ਕਾਬੂ ਕਰ ਲਿਆ। ਦੋਸ਼ੀਆਂ ਵਲੋਂ ਬੁੱਕ ਡੀਪੂ ਪਾਸੋਂ ਅਤੇ ਇਕ ਕਰੋੜ ਦੀ ਫਿਰੌਤੀ ਮੰਗੀ ਗਈ ਸੀ  । 

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਮੁਲਾਜ਼ਮ ਨੇ ਦਿੱਤੀ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ 

ਇਸ ਸੂਹ ਦੇ ਆਧਾਰ 'ਤੇ ਪੁਲਸ ਨੇ ਉਕਤ ਕੇਸ ਵਿੱਚ ਨਵਰਾਜ ਸਿੰਘ ਉਰਫ ਮੋਟਾਨੂੰ ਪਿਸਤੌਲ 2 ਰੌਂਦ, ਗੁਰਪ੍ਰੀਤ ਸਿੰਘ ਉਰਫ ਬਿੱਲਾ  ਨੂੰ 32 ਬੋਰ ਦੇ ਪਿਸਤੌਲ ਤੇ 2 ਰੌੰਦ ਅਤੇ ਗਗਨਦੀਪ ਸਿੰਘ  ਨੂੰ 1 ਰਿਵਾਲਵਰ, 32 ਬੋਰ ਤੇ 2 ਰੌਂਦ ਸਮੇਤ ਕਾਬੂ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ। ਅਦਾਲਤ ਵੱਲੋਂ  ਦੋਸ਼ੀਆਂ ਨੂੰ 3 ਦਿਨਾਂ ਪੁਸਲ ਰਿਮਾਂਡ ਮਿਲਿਆ ਸੀ । ਰਿਮਾਂਡ ਦੌਰਾਨ ਗੁਰਪ੍ਰੀਤ ਸਿੰਘ ਉਰਫ ਬਿੱਲਾ ਨੇ ਦੱਸਿਆ ਸੀ ਕਿ ਉਸਨੇ ਇਕ ਪਿਸਤੌਲ ਨੰਗਲ ਸ਼ਮਸ਼ਾਨਘਾਟ ਵਿੱਚ ਲੁਕੋਇਆ ਹੈ । ਜਿਸਦੀ ਬਰਾਮਦਗੀ ਲਈ ਅੱਜ ਪੁਲਸ ਉਸਨੂੰ ਲੈ ਕੇ ਗਈ ਸੀ ਤਾਂ ਗੁਰਪ੍ਰੀਤ ਸਿੰਘ ਨੇ ਪੁਸਲ ਅਧਿਕਾਰੀ ਨੂੰ ਧੱਕਾ ਮਾਰ ਕੇ ਹੱਥਕੜੀ ਸਮੇਤ ਖੇਤਾਂ ਵੱਲ ਭੱਜ ਗਿਆ ।ਪੁਸਲ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਅੱਗੋਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ 'ਤੇ ਪੁਲਸ ਨੇ ਹਵਾਈ ਫਾਇਰ ਕੀਤਾ, ਪਰ ਉਸਨੇ ਇੱਟੇ ਰੋੜੇ ਮਾਰਨੇ ਜਾਰੀ ਰੱਖੇ ਤਾਂ ਜਿਸ ਤੋਂ ਬਾਅਦ ਪੁਲਸ ਵੱਲੋਂ ਦੋਸ਼ੀ ਦੀ ਲੱਤ 'ਤੇ ਗੋਲੀ ਮਾਰੀ ਗਈ ਅਤੇ ਉਹ ਹੇਠਾਂ ਡਿੱਗ ਗਿਆ। ਪੁਲਸ ਨੇ ਤੁਰੰਤ ਦੋਸ਼ੀ ਨੂੰ ਕਾਬੂ ਕਰ ਲਿਆ ਜਿਸ ਦਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News