ਬਿਜਲੀ ਮੁਲਾਜ਼ਮ ਨੇ ਦਰੱਖਤ ਨਾਲ ਲਟਕ ਕੇ ਕੀਤੀ ਖੁਦਕੁਸ਼ੀ, ਪਿਤਾ ਤੇ ਭੈਣ ਦੇ ਪਰਿਵਾਰ ਨੂੰ ਠਹਿਰਾਇਆ ਜ਼ਿੰਮੇਵਾਰ

Thursday, Aug 19, 2021 - 10:39 PM (IST)

ਮੋਗਾ(ਵਿਪਨ)- ਮੋਗਾ 'ਚ ਤਰਨਤਾਰਨ ਸ਼ਹਿਰ ਦੇ ਰਹਿਣ ਵਾਲੇ 50 ਸਾਲਾ ਸੰਤੋਖ ਸਿੰਘ ਵੱਲੋਂ ਬਿਜਲੀ ਘਰ ਦੇ ਕੋਲ ਇਕ ਰੁੱਖ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਗਈ। ਅੱਜ ਸਵੇਰੇ ਇਸ ਦੀ ਜਾਣਕਾਰੀ ਮਿਲਣ ’ਤੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰਿਆ ਗਿਆ। 

PunjabKesari

ੲਿਹ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ DGP ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਦਿੱਤੇ ਰਿਹਾਈ ਦੇ ਹੁਕਮ
ਮ੍ਰਿਤਕ ਦੀ ਤਲਾਸ਼ੀ ਲੈਣ ’ਤੇ ਉਸਦੀ ਜੇਬ ਵਿਚੋਂ ਸ਼ਨਾਖਤੀ ਕਾਰਡ, ਆਈ ਕਾਰਡ ਅਤੇ ਇਕ ਸੁਸਾਇਡ ਨੋਟ ਮਿਲਿਆ ਹੈ। ਜਿਸ 'ਚ ਉਸ ਵੱਲੋਂ ਆਪਣੇ ਪਿਤਾ ਅਤੇ ਭੈਣ ਦੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਮ੍ਰਿਤਕ ਸੰਤੋਖ ਸਿੰਘ ਬਿਜਲੀ ਬੋਰਡ ਵਿਚ ਬਤੌਰ ਡਰਾਈਵਰ ਤਾਇਨਾਤ ਸੀ ਅਤੇ ਹੁਣ ਉਸ ਦੀ ਬਦਲੀ ਤਰਨਤਾਰਨ ਦੀ ਹੋ ਗਈ ਸੀ।

ੲਿਹ ਵੀ ਪੜ੍ਹੋ : ਪਿੜਾਈ ਸੀਜ਼ਨ 2021-22 ਲਈ ਗੰਨੇ ਦੀਆਂ ਸਾਰੀਆਂ ਕਿਸਮਾਂ ਦੇ ਭਾਅ 'ਚ 15 ਰੁ. ਪ੍ਰਤੀ ਕੁਇੰਟਲ ਹੋਇਆ ਵਾਧਾ
ਸੁਸਾਇਡ ਨੋਟ 'ਚ ਮ੍ਰਿਤਕ ਵੱਲੋਂ ਆਪਣੇ ਪਰਿਵਾਰ ਨੂੰ ਇਨਸਾਫ ਦਿਲਵਾਉਣ ਦੀ ਗੱਲ ਕਹੀ ਗਈ ਹੈ। ਮ੍ਰਿਤਕ ਵੱਲੋਂ ਜਿਥੇ ਆਪਣੇ ਪਿਤਾ ਅਤੇ ਭੈਣ ਦੇ ਪਰਿਵਾਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ, ਉੱਥੇ ਉਸ ਦੇ ਬੱਚਿਆਂ ਨੂੰ ਉਨ੍ਹਾਂ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੀ ਗੱਲ ਵੀ ਕਹੀ ਗਈ ਹੈ। ਇਸ ਦੇ ਨਾਲ ਨੋਟ 'ਚ ਇਹ ਵੀ ਲਿਖਿਆ ਹੋਇਆ ਹੈ ਕਿ ਪਹਿਲਾਂ ਉਸ ਨੂੰ ਉਨ੍ਹਾਂ ਦੇ ਘਰ 'ਚੋਂ ਕੱਢ ਦਿੱਤਾ ਗਿਆ ਜੋ ਚਾਰ ਲੋਕਾਂ ਦਾ ਸਾਂਝਾ ਘਰ ਸੀ। ਜਿਸ ਲਈ ਉਸ ਨੂੰ ਸਾਢੇ 6 ਲੱਖ ਰੁਪਏ ਦੇਣ ਲਈ ਕਿਹਾ ਗਿਆ ਸੀ ਅਤੇ ਬਾਅਦ 'ਚ ਉਹ ਇਸ ਗੱਲ ਤੋਂ ਵੀ ਮੁਕਰ ਗਏ। 


Bharat Thapa

Content Editor

Related News