ਨਸ਼ੇੜੀ ਨੇ ਗੁਰੂ ਘਰ ਦੀ ਗੋਲਕ ਭੰਨੀ, ਲੋਕਾਂ ਕੀਤੀ ਛਿੱਤਰ-ਪ੍ਰੇਡ
Sunday, Jun 11, 2017 - 10:34 AM (IST)
ਫਰੀਦਕੋਟ(ਹਾਲੀ)-ਕੰਮੇਆਣਾ ਗੇਟ ਦੇ ਨਜ਼ਦੀਕ ਡਾ. ਅੰਬੇਡਕਰ ਨਗਰ 'ਚ ਸਥਿਤ ਗੁਰਦੁਆਰਾ ਗੁਰਦਰਸ਼ਨ ਸਾਹਿਬ ਵਿਚ ਸਿਖਰ ਦੁਪਹਿਰ ਇਕ ਨੌਜਵਾਨ ਆਪਣੀ ਨਸ਼ੇ ਦੀ ਲਤ ਨੂੰ ਪੂਰੀ ਕਰਨ ਲਈ ਦਾਖਲ ਹੋਇਆ ਅਤੇ ਗੁਰੂ ਘਰ ਦੀ ਗੋਲਕ ਤੋੜ ਕੇ ਪੈਸੇ ਕੱਢਣ ਹੀ ਲੱਗਾ ਸੀ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਮੇਤ ਮੁਹੱਲਾ ਵਾਸੀਆਂ ਨੂੰ ਨਸ਼ੇੜੀ ਦੀ ਹਰਕਤ ਦਾ ਪਤਾ ਲੱਗ ਗਿਆ ਪਰ ਉਹ ਉਥੋਂ ਭੱਜ ਨਿਕਲਿਆ। ਮੁਹੱਲੇ ਦੇ ਨੌਜਵਾਨਾਂ ਨੇ ਉਸ ਨੂੰ ਥੋੜ੍ਹੀ ਦੂਰੀ 'ਤੇ ਹੀ ਫੜ ਲਿਆ ਅਤੇ ਉਨ੍ਹਾਂ ਨੇ ਉਸ ਦੀ ਛਿੱਤਰ-ਪ੍ਰੇਡ ਕੀਤੀ ਅਤੇ ਬਾਅਦ 'ਚ ਪੁਲਸ ਹਵਾਲੇ ਕਰ ਦਿੱਤਾ।
