ਬੁੱਲ੍ਹੋਵਾਲ ਡਰੇਨ ਦੀ ਸਫਾਈ ਕਰਵਾਉਣ ਦੀ ਮੰਗ

Tuesday, Aug 08, 2017 - 03:00 PM (IST)

ਬੁੱਲ੍ਹੋਵਾਲ(ਰਣਧੀਰ)— ਹਰਿਆਣਾ ਤੋਂ ਉਪਰਲੇ ਇਲਾਕੇ 'ਚੋਂ ਨਿਕਲਦੀ ਬੁੱਲ੍ਹੋਵਾਲ ਡਰੇਨ ਰਸਤੇ 'ਚ ਡਡਿਆਣਾ, ਬਰਿਆਣਾ, ਲਾਂਬੜਾ, ਖੁੱਬਲਾਂ, ਬੁੱਲ੍ਹੋਵਾਲ ਤੇ ਖਡਿਆਲਾ ਸੈਣੀਆਂ ਤੋਂ ਅੱਗੇ ਦਰਜਨਾਂ ਪਿੰਡਾਂ ਦਾ ਪੈਂਡਾ ਤਹਿ ਕਰਕੇ ਭੋਗਪੁਰ ਵੱਲ ਨੂੰ ਜਾਂਦੀ ਹੈ। ਪਿਛਲੇ ਕਾ²ਫੀ ਸਮੇਂ ਤੋਂ ਇਸ ਡਰੇਨ ਦੀ ਸਫ਼ਾਈ ਨਾ ਹੋਣ ਕਰ ਕੇ ਇਸ ਨੇ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਹੈ। 
ਸੰਬੰਧਤ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਤੇ ਸਰਪੰਚਾਂ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਡਰੇਨ 'ਚ 5 ਤੋਂ 7 ਫੁੱਟ ਤੱਕ ਉੱਚੀ ਭੰਗ, ਸਰਕੰਡਾ, ਨੜੇ ਤੇ ਝਾੜੀਆਂ ਉੱਗੀਆਂ ਹੋਈਆਂ ਹਨ। ਉਪਰੋਕਤ ਸਾਰੇ ਪਿੰਡਾਂ 'ਤੇ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ ਅਤੇ ਬਾਰਿਸ਼ ਕਾਰਨ ਕਿਸੇ ਸਮੇਂ ਵੀ ਵੱਧ ਪਾਣੀ ਆਉਣ 'ਤੇ ਲੋਕਾਂ ਦੇ ਘਰਾਂ 'ਚ ਵੜ ਸਕਦਾ ਹੈ। ਇਸ ਨਾਲ ਲੋਕਾਂ ਦੀਆਂ ਫਸਲਾਂ ਅਤੇ ਜਾਨੀ ਨੁਕਸਾਨ ਦਾ ਡਰ ਬਣਿਆ ਹੋਇਆ ਹੈ। 
ਕਹਿਣ ਨੂੰ ਤਾਂ ਜ਼ਿਲੇ ਦੇ ਫਲੱਡ ਕੰਟਰੋਲ ਵਿਭਾਗ ਵੱਲੋਂ ਹੜ੍ਹਾਂ ਨਾਲ ਨਿਪਟਣ ਲਈ ਸਾਰੇ ਪ੍ਰਬੰਧਾਂ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਅਸਲੀਅਤ ਕੁਝ ਹੋਰ ਹੀ ਬਿਆਨ ਕਰਦੀ ਹੈ। ਲੋਕਾਂ ਦੀ ਸੰਬੰਧਤ ਵਿਭਾਗ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਹੈ ਕਿ ਬੁੱਲ੍ਹੋਵਾਲ ਡਰੇਨ ਦੀ ਸਮਾਂ ਰਹਿੰਦਿਆਂ ਸਫਾਈ ਕਰਵਾਈ ਜਾਵੇ।


Related News