ਚੌਥੀ ਮੰਜ਼ਿਲ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ

Tuesday, Jun 20, 2017 - 04:21 AM (IST)

ਪੰਚਕੂਲਾ,  (ਚੰਦਨ)- ਸੈਕਟਰ-20 ਦੇ ਆਸ਼ਿਆਨਾ ਫਲੈਟ 'ਚ ਰਹਿਣ ਵਾਲੇ ਸੁਰੇਸ਼ ਕੁਮਾਰ (32) ਦੀ ਦੇਰ ਰਾਤ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਸ ਦੇ ਪਿਤਾ ਭਗਵਾਨ ਦਾਸ ਨੇ ਦੱਸਿਆ ਕਿ ਸੁਰੇਸ਼ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਸੁਰੇਸ਼ ਐਤਵਾਰ ਰਾਤ ਸਮੇਂ ਘਰ ਦੀ ਬਾਲਕੌਨੀ 'ਚ ਖੜ੍ਹਾ ਸੀ। ਉਥੇ ਉਸ ਨੂੰ ਮਿਰਗੀ ਦਾ ਦੌਰਾ ਪਿਆ ਤੇ ਉਹ ਹੇਠਾਂ ਡਿੱਗ ਪਿਆ। ਉਸ ਨੂੰ ਤੁਰੰਤ ਪੰਚਕੂਲਾ ਸੈਕਟਰ-6 ਦੇ ਜਨਰਲ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਸੁਰੇਸ਼ ਦਾ ਪੰਜ ਸਾਲ ਦਾ ਇਕ ਬੇਟਾ ਅਤੇ ਇਕ ਸਾਲ ਦੀ ਬੇਟੀ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।


Related News