ਰੇਲ ਗੱਡੀ ਦੀ ਲਪੇਟ ''ਚ ਆ ਕੇ ਵਿਅਕਤੀ ਦੀ ਮੌਤ

Friday, Jan 26, 2018 - 03:01 AM (IST)

ਰੇਲ ਗੱਡੀ ਦੀ ਲਪੇਟ ''ਚ ਆ ਕੇ ਵਿਅਕਤੀ ਦੀ ਮੌਤ

ਰੂਪਨਗਰ, (ਕੈਲਾਸ਼)- ਕੁਰਾਲੀ-ਮੋਰਿੰਡਾ ਰੇਲਵੇ ਲਾਈਨ 'ਤੇ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਦੇ ਕਰੀਬ ਜਦੋਂ ਉਕਤ ਹਾਦਸੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਕਤ ਵਿਅਕਤੀ ਦੀ ਉਮਰ ਕਰੀਬ 32 ਸਾਲ, ਕੇਸ ਰੱਖੇ ਹੋਏ ਹਨ, ਦਾੜ੍ਹੀ ਕੱਟੀ ਹੋਈ ਹੈ ਤੇ ਕੱਦ 5 ਫੁੱਟ 2 ਇੰਚ ਹੈ। ਮ੍ਰਿਤਕ ਵਿਅਕਤੀ ਨੇ ਬਰਾਊਨ ਤੇ ਕੋਕਾ ਕੋਲਾ ਰੰਗ ਦਾ ਸਵੈਟਰ ਅਤੇ ਬਿਸਕੁਟੀ ਰੰਗ ਦੀ ਚੈੱਕਦਾਰ ਕਮੀਜ਼ ਅਤੇ ਚੈੱਕਦਾਰ ਪੈਂਟ ਪਾਈ ਹੋਈ ਸੀ। ਮ੍ਰਿਤਕ ਦੀ ਲਾਸ਼ ਨੂੰ 72 ਘੰਟੇ ਪਛਾਣ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।


Related News