ਚਲਦੀ ਟਰੇਨ ''ਚੋਂ ਡਿੱਗ ਕੇ ਨੌਜਵਾਨ ਦੀ ਮੌਤ
Thursday, Nov 16, 2017 - 05:43 AM (IST)
ਟਾਂਡਾ ਉੜਮੁੜ, (ਪੰਡਿਤ, ਜ. ਬ., ਮੋਮੀ, ਜਸਵਿੰਦਰ)- ਜਲੰਧਰ-ਪਠਾਨਕੋਟ ਰੇਲਵੇ ਮਾਰਗ 'ਤੇ ਐੱਫ. ਸੀ. ਆਈ. ਗੋਦਾਮ ਦੇ ਨੇੜੇ ਚਲਦੀ ਟਰੇਨ 'ਚੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਰੇਲਵੇ ਪੁਲਸ ਨੇ ਬੀਤੀ ਦੇਰ ਸ਼ਾਮ ਟਰੈਕ ਕੰਢਿਓਂ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਧਾਰਾ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕਰ ਕੇ ਸ਼ਨਾਖਤ ਲਈ ਦਸੂਹਾ ਹਸਪਤਾਲ ਦੀ ਮੋਰਚਰੀ 'ਚ 72 ਘੰਟਿਆਂ ਲਈ ਰਖਵਾ ਦਿੱਤੀ ਹੈ।
ਰੇਲਵੇ ਪੁਲਸ ਦੇ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਕਤ ਅਣਪਛਾਤਾ ਨੌਜਵਾਨ ਕਿਸੇ ਟਰੇਨ ਵਿਚੋਂ ਡਿੱਗਿਆ ਜਾਪਦਾ ਹੈ ਅਤੇ ਉਸ ਦੀ ਸ਼ਨਾਖਤ ਲਈ ਕੋਈ ਵੀ ਪਛਾਣ ਸੂਚਕ ਚੀਜ਼ ਬਰਾਮਦ ਨਹੀਂ ਹੋਈ ਹੈ।
