ਹਸਪਤਾਲ ''ਚ ਦਵਾਈ ਲੈਣ ਆਏ ਵਿਅਕਤੀ ਦੀ ਮੌਤ

Friday, Oct 06, 2017 - 07:06 AM (IST)

ਹਸਪਤਾਲ ''ਚ ਦਵਾਈ ਲੈਣ ਆਏ ਵਿਅਕਤੀ ਦੀ ਮੌਤ

ਤਰਨਤਾਰਨ,   (ਰਾਜੂ, ਮਿਲਾਪ)-  ਸਥਾਨਕ ਸਿਵਲ ਹਸਪਤਾਲ ਵਿਖੇ ਪਿੰਡ ਬੂੱਘਾ ਤੋਂ ਦਵਾਈ ਲੈਣ ਆਏ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪਰਿਵਾਰਕ ਸੂਤਰਾਂ ਮੁਤਾਬਕ ਸੀ. ਆਈ. ਏ. ਸਟਾਫ ਦੀ ਪੁਲਸ ਨੇ ਮ੍ਰਿਤਕ ਵਿਅਕਤੀ ਨਾਲ ਤਲਾਸ਼ੀ ਲੈਣ ਦੇ ਬਹਾਨੇ ਕੁੱਟਮਾਰ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਹਰਿਤ ਸ਼ਰਮਾ ਸਮੇਤ ਪੁਲਸ ਪਾਰਟੀ ਸਿਵਲ ਹਸਪਤਾਲ ਪਹੁੰਚ ਕੇ ਜਾਂਚ 'ਚ ਲੱਗ ਗਏ। ਪਰਿਵਾਰਕ ਸੂਤਰਾਂ ਅਨੁਸਾਰ ਦਿਲਬਾਗ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬੂੱਘਾ ਘਰੋਂ ਦਵਾਈ ਲੈਣ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਗਿਆ ਸੀ। ਸਿਵਲ ਹਸਪਤਾਲ ਦੇ ਨਜਦੀਕ ਇਕ ਮੈਡੀਕਲ ਸਟੋਰ ਕੋਲ ਦਿਲਬਾਗ ਸਿੰਘ ਨਾਲ ਸੀ. ਆਈ. ਏ. ਸਟਾਫ ਦੀ ਪੁਲਸ ਨੇ ਕੁੱਟਮਾਰ ਕੀਤੀ, ਜਿਸ ਕਾਰਨ ਦਿਲਬਾਗ ਸਿੰਘ ਦੀ ਮੌਤ ਹੋ ਗਈ। ਇਹ ਸਮਾਚਾਰ ਲਿਖਣ ਤੱਕ ਮ੍ਰਿਤਕ ਦੀ ਲਾਸ਼ ਹਸਪਤਾਲ ਵਿਚ ਪਈ ਸੀ ਤੇ ਪੁਲਸ ਤਫਤੀਸ਼ ਕਰ ਰਹੀ ਸੀ।


Related News