ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ: ਸੀਵਰੇਜ ਗੈਸ ਚੜ੍ਹਨ ਕਾਰਨ ਮਚੀ ਹਾਹਾਕਾਰ, ਇਕ ਦੀ ਮੌਤ

07/27/2023 2:51:45 PM

 ਲਹਿਰਾਗਾਗਾ (ਗਰਗ) : ਲਹਿਰਾਗਾਗਾ ਸ਼ਹਿਰ ਅੰਦਰ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਗਿਆ ਜਦੋਂ ਵਾਰਡ ਨੰਬਰ ਤਿੰਨ ਵਾਟਰ ਵਰਕਸ ਦੇ ਨਜ਼ਦੀਕ ਸੀਵਰੇਜ ਦੀ ਸਫ਼ਾਈ ਲਈ ਸੀਵਰੇਜ ਦੇ ਮੇਨ ਹੋਲ ’ਚ ਵੜੇ ਸਫ਼ਾਈ ਸੇਵਕ ਸੁਖਵਿੰਦਰ ਸਿੰਘ ਹੈਪੀ ਨੂੰ ਗੈਸ ਚੜ੍ਹ ਗਈ, ਉਸ ਨੂੰ ਬਚਾਉਣ ਲਈ ਇਕ ਹੋਰ ਸਫਾਈ ਸੇਵਕ ਸੋਨੂੰ ਸੀਵਰ ’ਚ ਉਤਰਿਆ ਤਾਂ ਉਹ ਵੀ ਬੇਹੋਸ਼ ਹੋ ਕੇ ਡਿੱਗ ਗਿਆ। ਫਿਰ ਇੱਕ ਹੋਰ ਵਾਟਰ ਸਪਲਾਈ ਅਤੇ ਕੰਮ ਕਰਦੇ ਬੇਲਦਾਰ ਪ੍ਰਮੋਦ ਕੁਮਾਰ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਚੜਨ ਕਾਰਨ ਉਹ ਵੀ ਸੀਵਰੇਜ ’ਚ ਡਿੱਗ ਗਿਆ। ਤਿੰਨ ਮਜ਼ਦੂਰਾਂ ਦੇ ਸੀਵਰੇਜ ’ਚ ਡਿੱਗਣ ਕਾਰਨ ਹਾਹਾਕਾਰ ਮੱਚ ਗਈ। ਉਸ ਤੋਂ ਬਾਅਦ ਇਕ ਸਫ਼ਾਈ ਸੇਵਕ ਨਰੇਸ਼ ਕੁਮਾਰ ਨੇ ਲੋਕਾਂ ਦੀ ਮਦਦ ਨਾਲ ਬੜੀ ਜੱਦੋ-ਜਹਿਦ ਤੋਂ ਬਾਅਦ ਤਿੰਨਾਂ ਸਫਾਈ ਸੇਵਕਾਂ ਨੂੰ ਸੀਵਰੇਜ ਦੇ ਮੇਨ ਹੋਲ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ’ਚ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਸੁਖਵਿੰਦਰ ਸਿੰਘ ਹੈਪੀ ਦੀ ਮੌਤ ਹੋ ਗਈ ਅਤੇ ਵਿਨੋਦ ਕੁਮਾਰ ਅਤੇ ਸੋਨੂੰ ਦੀ ਨਾਜ਼ੁਕ ਹਾਲਤ ਨੂੰ ਦੇਖ ਕੇ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਜੋ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਸੀਵਰੇਜ ਦੇ ਮੇਨ ਹੋਲ ’ਚੋਂ ਬਾਹਰ ਕੱਢਣ ਵਾਲੇ ਸਫਾਈ ਸੇਵਕ ਨਰੇਸ਼ ਕੁਮਾਰ ਨੂੰ ਵੀ ਮੁੱਢਲੀ ਮਦਦ ਦੇ ਕੇ ਰੈਫਰ ਕਰ ਦਿੱਤਾ ਗਿਆ ਜੋ ਕਿ ਖ਼ਤਰੇ ਤੋਂ ਬਾਹਰ ਹੈ। ਘਟਨਾ ਦਾ ਪਤਾ ਚਲਦੇ ਹੀ ਵਿਧਾਇਕ ਗੋਇਲ ਦੇ ਸਪੁੱਤਰ ਐਡਵੋਕੇਟ ਗੌਰਵ ਗੋਇਲ ਤਹਿਸੀਲਦਾਰ, ਡੀ. ਐੱਸ. ਪੀ. ਪੁਸਪਿੰਦਰ ਸਿੰਘ, ਕਾਰਜ ਸਾਧਕ ਅਫਸਰ ਮੁਕੇਸ਼ ਸਿੰਗਲਾ ,ਥਾਣਾ ਸਦਰ ਦੇ ਇੰਚਾਰਜ ਮਨਪ੍ਰੀਤ ਸਿੰਘ, ਸੀਟੀ ਇੰਚਾਰਜ ਅਮਨਦੀਪ ਕੌਰ ਮੌਕੇ ’ਤੇ ਪਹੁੰਚੇ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ। ਐਮਬੂਲੈਂਸਾਂ ਦਾ ਪ੍ਰਬੰਧ ਕਰਕੇ ਸਫ਼ਾਈ ਸੇਵਕਾਂ ਨੂੰ ਬਾਹਰ ਦੇ ਹਸਪਤਾਲਾਂ ’ਚ ਭੇਜਿਆ ਗਿਆ। ਦੂਜੇ ਪਾਸੇ ਘਟਨਾ ਨੂੰ ਲੈ ਕੇ ਸਫ਼ਾਈ ਸੇਵਕਾਂ ’ਚ ਪੂਰਾ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਨੂੰ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਵੱਲੋਂ ਨਿਰਦੇਸ਼ ਜਾਰੀ, ਕੀਤੀ ਇਹ ਤਾਕੀਦ

ਲਹਿਰਾਗਾਗਾ ਵਿਖੇ ਸਫ਼ਾਈ ਸੇਵਕਾਂ ਵੱਲੋਂ ਸੀਵਰੇਜ ਦੇ ਮੇਨ ਹੋਲ ’ਚ ਵੜ ਕੇ ਸਫਾਈ ਕਰਨ ਦੇ ਮਾਮਲੇ ਨੂੰ ‘ਜਗਬਾਣੀ’ ਵਲੋਂ ਅਗਸਤ 2022 ’ਚ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ, ਜਿਸ ਨੂੰ ਪ੍ਰਸ਼ਾਸ਼ਨ ਨੇ ਗੰਭੀਰਤਾ ਨਾਲ ਨਹੀਂ ਲਿਆ। ਜਿਸ ਦਾ ਖਮਿਆਜਾ ਅੱਜ ਸਫ਼ਾਈ ਸੇਵਕਾਂ ਨੂੰ ਮੌਤ ਦੇ ਰੂਪ ’ਚ ਭੁਗਤਣਾ ਪਿਆ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਆਉਣ ਵਾਲੇ ਸਮੇਂ ’ਚ ਸਰਕਾਰ ਜਾਂ ਪ੍ਰਸ਼ਾਸਨ ਉਕਤ ਮਾਮਲੇ ’ਤੇ ਕੀ ਸਖ਼ਤ ਐਕਸ਼ਨ ਲੈਂਦੇ ਹਨ।

ਮਾਮਲੇ ਦੀ ਹੋਵੇਗੀ ਜਾਂਚ ਅਤੇ ਪੀੜਤਾਂ ਦੀ ਕਰਾਂਗੇ ਮਦਦ : ਵਿਧਾਇਕ ਗੋਇਲ 
ਮਾਮਲੇ ’ਤੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਜੋ ਕਿ ਇਲਾਕੇ ਤੋਂ ਬਾਹਰ ਹਨ। ਉਨ੍ਹਾਂ ਨੇ ਟੈਲੀਫੋਨ ’ਤੇ ਗੱਲਬਾਤ ਕਰਦਿਆਂ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਹ ਖੁਦ ਅਤੇ ਸਰਕਾਰ ਸਫ਼ਾਈ ਸੇਵਕਾਂ ਦੇ ਨਾਲ ਖੜੀ ਹੈ। ਜੋ ਵੀ ਹੋ ਸਕਿਆ,ਹਰ ਸੰਭਵ ਮਦਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਧੜੱਲੇਦਾਰ ਆਵਾਜ਼ ਦੇ ਮਾਲਕ ਸ਼੍ਰੋਮਣੀ ਗਾਇਕ ‘ਸੁਰਿੰਦਰ ਛਿੰਦਾ’ ਨਹੀਂ ਰਹੇ, ਜਿਊਣੇ ਮੋੜ ਨੂੰ ਅਮਰ ਕਰਨ ਵਾਲਾ ਤੁਰ ਗਿਆ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News