ਵਿਦੇਸ਼ੋਂ ਆਈ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Tuesday, Feb 13, 2024 - 05:48 PM (IST)

ਵਿਦੇਸ਼ੋਂ ਆਈ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)- ਇਥੋਂ ਦੇ ਪਿੰਡ ਰੱਕੜਾਂ ਢਾਹਾ ਦੇ ਗੁਰਦੀਪ ਮਾਨ ਪੁੱਤਰ ਮੱਖਣ ਸਿੰਘ (32 ਸਾਲ) ਦੀ ਬੀਤੇਂ ਦਿਨੀਂ ਦਿਮਾਗ ਦੇ ਅਟੈਕ ਕਾਰਨ ਮੌਤ ਹੋ ਗਈ ਸੀ। ਉਕਤ ਨੌਜਵਾਨ ਇਕ ਮਹੀਨਾ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਪੁਰਤਗਾਲ ਵਿਖੇ ਗਿਆ ਸੀ। 28 ਜਨਵਰੀ ਨੂੰ ਉਸ ਦੀ ਦਿਮਾਗ ਦੇ ਅਟੈਕ ਕਾਰਨ ਮੌਤ ਹੋ ਗਈ ਸੀ। ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਰੱਕੜਾਂ ਢਾਹਾ ਵਿਖੇ ਪਹੁੰਚੀ। ਜਿਵੇਂ ਹੀ ਉਸ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ ਤਾਂ ਸਾਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਅਤੇ ਪਿੰਡ ਵਿੱਚ ਸੰਨਾਟਾ ਛਾ ਗਿਆ। 
ਉਕਤ ਨੌਜਵਾਨ ਅਜੇ ਕੁਆਰਾ ਸੀ। ਮਾਪਿਆਂ, ਭੈਣਾਂ ਅਤੇ ਭਰਾਵਾਂ ਵੱਲੋਂ ਉਸ ਦੇ ਮੱਥੇ 'ਤੇ ਕਲਗੀ ਲਗਾ ਕੇ ਉਸ ਦੇ ਮ੍ਰਿਤਕ ਸਰੀਰ ਨੂੰ ਵੱਡੀ ਗਿਣਤੀ ’ਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਮਿੱਤਰਾਂ-ਸੱਜਣਾਂ ਦੀ ਹਾਜ਼ਰੀ ਵਿਚ ਅੰਤਿਮ ਵਿਦਾਈ ਦਿੱਤੀ ਗਈ। ਚਿਖ਼ਾ ਨੂੰ ਅਗਨੀ ਪਰਿਵਾਰਕ ਮੈਂਬਰਾਂ ਵੱਲੋਂ ਵਿਖਾਈ ਗਈ। ਇਸ ਮੌਕੇ ਮੱਖਣ ਸਿੰਘ, ਮਾਸਟਰ ਪ੍ਰੇਮ ਰੱਕੜ, ਰਾਮ ਕੁਮਾਰ ਸੈਂਪਲਾ, ਜਗਤਾਰ ਮੱਲਾ ਬੇਦੀਆਂ, ਮੋਹਣ ਸਿੰਘ ਕੰਡਿਆਣਾ, ਮਾ. ਬਲਦੇਵ ਸ਼ਾਸ਼ਤਰੀ, ਕੇਵਲ ਸਿੰਘ, ਜਸਵੀਰ ਸਿੰਘ, ਮਾ. ਭੁਪਿੰਦਰ ਕੁਮਾਰ, ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਜਾ ਰਹੇ ਹੋ ਦਿੱਲੀ ਤਾਂ ਪੜ੍ਹੋ ਅਹਿਮ ਖ਼ਬਰ, ਰਸਤੇ ਡਾਇਵਰਟ, ਇਨ੍ਹਾਂ ਰੂਟਾਂ ਤੋਂ ਨਿਕਲ ਸਕਦੀ ਹੈ ਗੱਡੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News