30 ਲੱਖ ਲਗਾ ਕੈਨੇਡਾ ਭੇਜੀ ਨੂੰਹ ਦੇ ਬਦਲੇ ਰੰਗ ਦੇਖ ਹੈਰਾਨ ਰਹਿ ਗਏ ਸਹੁਰੇ, ਨਹੀਂ ਪਤਾ ਸੀ ਦੇਖਣਾ ਪਵੇਗਾ ਇਹ ਦਿਨ

Wednesday, Oct 04, 2023 - 06:52 PM (IST)

ਮੋਗਾ/ਕੈਨੇਡਾ (ਅਜ਼ਾਦ) : ਮੋਗਾ ਨਿਵਾਸੀ ਬਲਵਿੰਦਰ ਸਿੰਘ ਦੇ ਬੇਟੇ ਨੂੰ ਵਿਆਹ ਕਰ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਕਾਜਲ ਨਿਵਾਸੀ ਗਰੋਵਰ ਇਨਕਲੇਵ ਕਪੂਰਥਲਾ ਨੇ ਆਪਣੇ ਮਾਪਿਆਂ ਨਾਲ ਕਥਿਤ ਮਿਲੀਭੁਗਤ ਕਰ ਕੇ 30 ਲੱਖ ਰੁਪਏ ਹੜੱਪੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਂਚ ਤੋਂ ਬਾਅਦ ਥਾਣਾ ਸਿਟੀ ਮੋਗਾ ਵਿਚ ਕਾਜਲ, ਉਸ ਦੀ ਮਾਤਾ ਕੀਰਤੀ ਅਤੇ ਪਿਤਾ ਸਤੀਸ਼ ਕੁਮਾਰ ਸਾਰੇ ਨਿਵਾਸੀ ਗਰੋਵਰ ਇਨਕਲੇਵ ਕਰਤਾਰਪੁਰ ਰੋਡ ਕਪੂਰਥਲਾ ਖ਼ਿਲਾਫ਼ ਧੋਖਾਦੇਹੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰਮੇਸ਼ ਲਾਲ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਨਵਸ਼ਰਨਦੀਪ ਸਿੰਘ ਦਾ ਵਿਆਹ ਅਕਤੂਬਰ 2019 ਨੂੰ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕਾਜਲ ਨਿਵਾਸੀ ਕਪੂਰਥਲਾ ਨਾਲ ਹੋਇਆ ਸੀ, ਜਿਸ ਨੇ ਆਈਲੈਟਸ ਵਿਚੋਂ ਸਾਢੇ 6 ਬੈਂਡ ਹਾਸਲ ਕੀਤੇ ਸਨ, ਕਾਜਲ ਦੇ ਮਾਤਾ-ਪਿਤਾ ਨੇ ਸਾਨੂੰ ਕਿਹਾ ਕਿ ਉਹ ਸਾਡੀ ਬੇਟੀ ਨੂੰ ਵਿਆਹ ਕਰਵਾ ਕੇ ਕੈਨੇਡਾ ਭੇਜ ਦੇਣ ਅਤੇ ਸਾਰਾ ਖਰਚਾ ਵੀ ਉਨ੍ਹਾਂ ਵੱਲੋਂ ਕੀਤਾ ਜਾਵੇ, ਜਿਸ ’ਤੇ ਅਸੀਂ ਵਿਸ਼ਵਾਸ਼ ਕਰ ਕੇ ਕਾਜਲ ਦੇ ਵਿਦੇਸ਼ ਜਾਣ ਦੀ ਸਾਰੀ ਫੀਸ ਅਤੇ ਖਰਚਾ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ, ਜਿਸ ’ਤੇ ਸਾਡਾ 30 ਲੱਖ ਦੇ ਕਰੀਬ ਖਰਚਾ ਹੋਇਆ ਪਰ ਕਾਜਲ ਨੇ ਆਪਣੇ ਪਤੀ ਨੂੰ ਵਿਦੇਸ਼ ਨਹੀਂ ਸੱਦਿਆ ਅਤੇ ਜਿਹੜੀ ਫਾਈਲ ਉਸ ਨੇ ਅੰਬੈਸੀ ਵਿਚ ਲਗਾਈ ਸੀ ਉਹ ਅਧੂਰੀ ਹੋਣ ਕਰ ਕੇ ਫਾਈਲ ਰੱਦ ਹੋ ਗਈ। ਜਿਸ ’ਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਪੈਸੇ ਵਾਪਸ ਕਰ ਦਿਉ ਜਾਂ ਲੜਕੇ ਨੂੰ ਕੈਨੇਡਾ ਸੱਦਣ ਲਈ ਕਾਜਲ ਨੂੰ ਕਹੋ ਪਰ ਕਿਸੇ ਨੇ ਸਾਡੀ ਕੋਈ ਗੱਲ ਨਾ ਸੁਣੀ ਅਤੇ ਸਾਡੇ ਨਾਲ 30 ਲੱਖ ਰੁਪਏ ਦੀ ਠੱਗੀ ਕੀਤੀ ਗਈ।

ਇਹ ਵੀ ਪੜ੍ਹੋ : ਮੋਗਾ ਜ਼ਿਲ੍ਹੇ ’ਚ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ, ਧਾਰਾ 144 ਵੀ ਲਾਗੂ

ਬਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਪੰਚਾਇਤੀ ਤੌਰ ’ਤੇ ਕਥਿਤ ਦੋਸ਼ੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਨੂੰ 30 ਲੱਖ ਰੁਪਏ ਦਾ ਚੈੱਕ ਦਿੱਤਾ, ਜੋ ਅਸੀਂ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਰੋਡ ਮੋਗਾ ਵਿਖੇ ਲਗਾਇਆ ਤਾਂ ਉਹ ਬਾਊਂਸ ਹੋ ਗਿਆ। ਇਸ ਉਪਰੰਤ ਕਥਿਤ ਦੋਸ਼ੀਆਂ ਨੇ ਸਾਡੇ ’ਤੇ ਦਬਾਅ ਪਾਉਣ ਲਈ ਤਲਾਕ ਦਾ ਕੇਸ ਵੀ ਦਾਇਰ ਕਰ ਦਿੱਤਾ। ਇਸ ਤਰ੍ਹਾਂ ਸਾਰੇ ਕਥਿਤ ਦੋਸ਼ੀਆਂ ਨੇ ਕਥਿਤ ਮਿਲੀਭੁਗਤ ਕਰ ਕੇ ਸਾਡੇ ਨਾਲ ਧੋਖਾ ਕੀਤਾ ਹੈ। ਉਧਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐੱਸ.ਪੀ.ਆਈ. ਮੋਗਾ ਨੂੰ ਕਰਨ ਦਾ ਅਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਉਪਰੰਤ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਾਨੂੰਨੀ ਰਾਇ ਹਾਸਲ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਖਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ, ਗ੍ਰਿਫਤਾਰੀ ਬਾਕੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਖ਼ੌਫਨਾਕ ਵਾਰਦਾਤ, ਚਾਰ ਸਾਲਾ ਮਾਸੂਮ ਬੱਚੇ ਦੀ ਦਿੱਤੀ ਬਲੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News