ਵੱਛੀ ਨਾਲ ਬਦਫੈਲੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

Thursday, Mar 01, 2018 - 12:41 AM (IST)

ਵੱਛੀ ਨਾਲ ਬਦਫੈਲੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਗੁਰਦਾਸਪੁਰ, ਕਲਾਨੌਰ,  (ਵਿਨੋਦ, ਮਨਮੋਹਨ)-  ਪੁਲਸ ਨੇ ਇਕ ਦੋਸ਼ੀ ਨੂੰ ਵੱਛੀ ਨਾਲ ਬਦਫੈਲੀ ਕਰਨ 'ਤੇ ਧਾਰਾ 377 ਅਧੀਨ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕਸਬਾ ਕਲਾਨੌਰ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਉਸ ਦੀ ਕਲਾਨੌਰ-ਅਗਵਾਨ ਸੜਕ 'ਤੇ ਪਸ਼ੂਆਂ ਦੀ ਹਵੇਲੀ ਅਤੇ ਟਿਊਬਵੈੱਲ ਹੈ। ਉਹ ਬੀਤੀ ਰਾਤ ਆਪਣੀ ਹਵੇਲੀ 'ਤੇ ਪਸ਼ੂਆਂ ਨੂੰ ਬੰਨ੍ਹ ਕੇ ਘਰ ਆ ਗਿਆ ਪਰ ਰਾਤ 11 ਵਜੇ ਉਹ ਆਪਣੇ ਚਾਚੇ ਦੇ ਲੜਕੇ ਹਰਦਿਆਲ ਸਿੰਘ ਨਾਲ ਆਪਣੀ ਹਵੇਲੀ ਵਿਚ ਪਸ਼ੂਆਂ ਨੂੰ ਵੇਖਣ ਗਿਆ ਤਾਂ ਉਥੇ ਗਾਗੀ ਮਸੀਹ ਪੁੱਤਰ ਸੋਹਣ ਮਸੀਹ ਵਾਸੀ ਪਿੰਡ ਸਾਹਲੇਚੱਕ ਹਵੇਲੀ ਵਿਚ ਇਕ ਦੋ ਸਾਲ ਦੀ ਵੱਛੀ ਨਾਲ ਬਦਫੈਲੀ ਕਰ ਰਿਹਾ ਸੀ। ਸਾਨੂੰ ਵੇਖ ਕੇ ਦੋਸ਼ੀ ਉਥੋਂ ਭੱਜਣ ਵਿਚ ਸਫ਼ਲ ਹੋ ਗਿਆ। ਕਲਾਨੌਰ ਪੁਲਸ ਨੇ ਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਗਾਗੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਬਾਅਦ ਵਿਚ ਪੁਲਸ ਨੇ ਦੋਸ਼ੀ ਨੂੰ ਇਕ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ।


Related News