ਨਿਗਮ ਨੇ ਸਾਫ-ਸਫਾਈ ਨਾ ਰੱਖਣ ਵਾਲੇ ਦੁਕਾਨਦਾਰਾਂ ਦੇ ਅੱਜ ਵੀ ਕੱਟੇ ਚਲਾਨ

Tuesday, Jul 31, 2018 - 06:52 AM (IST)

ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਹੈਲਥ ਵਿਭਾਗ ਦੀ ਟੀਮ ਨੇ ਅੱਜ ਵੀ ਜ ਤੋਂ  ਨਕੋਦਰ ਚੌਕ ਤੱਕ ਮੁਹਿੰਮ ਚਲਾ ਕੇ ਸਾਫ-ਸਫਾਈ ਨਾ ਰੱਖਣ ਵਾਲੇ ਦੁਕਾਨਦਾਰਾਂ ਦੇ ਚਲਾਨ  ਕੱਟੇ ਅਤੇ 8 ਦੁਕਾਨਦਾਰਾਂ ਕੋਲੋਂ ਮੌਕੇ ’ਤੇ 78 ਹਜ਼ਾਰ ਰੁਪਏ ਵਸੂਲੇ।
ਜੁਆਇੰਟ  ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਅਤੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਦੇ  ਨਿਰਦੇਸ਼ਾਂ ’ਤੇ ਗਈ ਟੀਮ ਵਿਚ ਡਾ. ਸੁਮਿਤਾ ਅਬਰੋਲ, ਸੰਜੀਵ ਕਾਲੀਆ, ਗਣੇਸ਼ ਧੀਰਜ, ਸਤਿੰਦਰ  ਅਤੇ ਮੈਡਮ ਮੋਨਿਕਾ ਸ਼ਾਮਲ  ਸਨ। ਇਸ ਟੀਮ ਨੇ ਜੋਤੀ ਚੌਕ ਕੋਲ ਅਰੋੜਾ ਜੂਸ ਕਾਰਨਰ ਅਤੇ  ਜੋਤੀ ਸਿਨੇਮਾ ਵਾਲੀ ਜਗ੍ਹਾ ’ਤੇ ਬਣੇ ਹੋਟਲ ਰਾਇਲ ਕੋਰਟ ਦੀ ਚੈਕਿੰਗ ਕੀਤੀ ਅਤੇ ਚਲਾਨ ਕੱਟੇ। 
ਨਿਗਮ ਟੀਮ ਨੇ ਜਦੋਂ ਨਾਲ ਲੱਗਦੇ ਸ਼ਰਮਾ ਢਾਬੇ ਦੀ ਸਾਫ-ਸਫਾਈ ਬਾਰੇ ਇਤਰਾਜ਼  ਜਤਾਇਆ ਤਾਂ ਸਟਾਫ ਨੇ ਨਿਗਮ ਟੀਮ ਨਾਲ ਵਿਵਾਦ ਕੀਤਾ। ਮਾਲਕ ਨਾ ਹੋਣ ਕਾਰਨ ਚਲਾਨ ਦੀ  ਵਸੂਲੀ ਨਹੀਂ ਕੀਤੀ ਜਾ ਸਕੀ। ਉਸ ਤੋਂ ਬਾਅਦ ਨਿਗਮ ਟੀਮ ਨੇ ਵੀ-ਮਾਰਟ ਦੇ ਸਾਹਮਣੇ ਸਥਿਤ  ਰਜਿੰਦਰਾ ਡੋਸਾ  ’ਤੇ ਛਾਪੇਮਾਰੀ ਕੀਤੀ ਅਤੇ ਸਾਫ-ਸਫਾਈ ਨਾ ਹੋਣ ਕਾਰਨ ਚਲਾਨ ਕੱਟਿਆ। ਇਸੇ  ਤਰ੍ਹਾਂ ਲਾਲ ਰਤਨ ਨੇੜੇ ਫ੍ਰੈਂਡਜ਼ ਬੇਕਰੀ ’ਤੇ ਛਾਪਾ ਮਾਰਿਆ ਅਤੇ ਉਨ੍ਹਾਂ ਦਾ ਵੀ ਚਲਾਨ  ਕੱਟਿਆ ਗਿਆ।
 


Related News