ਲਾਲ ਕੁੜਤੀ ''ਚ ਸਫਾਈ ਵਿਵਸਥਾ ਵਿਗੜੀ, ਕੌਂਸਲਰ ਬੇਖਬਰ
Monday, Oct 09, 2017 - 06:56 AM (IST)

ਜਲੰਧਰ, (ਕਮਲੇਸ਼)- ਕੈਂਟ ਬੋਰਡ ਅਧੀਨ ਆਉਂਦੇ ਲਾਲ ਕੁੜਤੀ ਇਲਾਕੇ ਵਿਚ ਸਫਾਈ ਵਿਵਸਥਾ ਵਿਗੜੀ ਹੋਈ ਹੈ। ਇਲਾਕੇ ਵਿਚ ਕਈ ਥਾਵਾਂ 'ਤੇ ਨਾਲੇ ਬੰਦ ਪਏ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਬੀਮਾਰੀ ਫੈਲਣ ਦੀ ਸੰਭਾਵਨਾ ਬਣੀ ਹੋਈ ਹੈ। ਅਜਿਹਾ ਲੱਗਦਾ ਹੈ ਕਿ ਵਾਰਡ ਦੇ ਕੌਂਸਲਰ ਵਿਗੜੀ ਸਫਾਈ ਵਿਵਸਥਾ ਸਬੰਧੀ ਬੇਖਬਰ ਹਨ।
ਜ਼ਿਕਰਯੋਗ ਹੈ ਕਿ ਕੈਂਟ ਇਲਾਕੇ ਵਿਚ ਪਹਿਲਾਂ ਹੀ ਕਈ ਲੋਕ ਪੀਲੀਆ ਨਾਲ ਪੀੜਤ ਹਨ। ਇਸ ਦੇ ਬਾਵਜੂਦ ਇਲਾਕਾ ਕੌਂਸਲਰਾਂ ਦਾ ਸਫਾਈ ਵਿਵਸਥਾ ਵੱਲ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਕੈਂਟ ਖੇਤਰ ਵਿਚ ਹੋਰ ਵੀ ਜ਼ਿਆਦਾ ਬੀਮਾਰੀਆਂ ਫੈਲ ਸਕਦੀਆਂ ਹਨ।