ਮੀਂਹ ਕਾਰਨ ਸ਼ਹਿਰ ਹੋਇਆ ਜਲ-ਥਲ

09/24/2017 1:59:36 AM

ਰੂਪਨਗਰ, (ਵਿਜੇ/ਕੈਲਾਸ਼)-  ਸ਼ਹਿਰ 'ਚ ਬੀਤੀ ਰਾਤ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਜਿਥੇ ਅੱਜ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਤੇ ਸਰਦ ਰੁੱਤ ਦਾ ਅਹਿਸਾਸ ਲੋਕਾਂ ਨੂੰ ਹੋਣ ਲੱਗਾ, ਉਥੇ ਹੀ ਮੀਂਹ ਕਾਰਨ ਸ਼ਹਿਰ ਦੇ ਸਾਰੇ ਇਲਾਕੇ ਜਲ-ਥਲ ਹੋ ਗਏ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਸ਼ਹਿਰ 'ਚ ਮੀਂਹ ਕਾਰਨ ਗਿਆਨੀ ਜ਼ੈਲ ਸਿੰਘ ਨਗਰ, ਗਾਂਧੀ ਸਕੂਲ ਮਾਰਗ, ਰਣਜੀਤ ਐਵੀਨਿਊ, ਚੋਆ ਮੁਹੱਲਾ, ਮਲਹੋਤਰਾ ਕਾਲੋਨੀ ਤੋਂ ਦਸਮੇਸ਼ ਨਗਰ ਤੋਂ ਇਲਾਵਾ ਹੋਰ ਕਈ ਹਿੱਸੇ ਵੀ ਡੁੱਬ ਗਏ। ਇਸ ਮੌਕੇ ਗਿਆਨੀ ਜ਼ੈਲ ਸਿੰਘ ਨਗਰ ਤੇ ਦਸਮੇਸ਼ ਨਗਰ ਦੇ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਸ਼ਹਿਰ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਨਹੀਂ ਤੇ ਨਗਰ ਕੌਂਸਲ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੀ।
ਉਨ੍ਹਾਂ ਦੱਸਿਆ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਪਾਣੀ ਦੀ ਨਿਕਾਸੀ ਰੁਕ ਜਾਣ ਕਾਰਨ ਸ਼ਹਿਰ 'ਚ ਪਾਣੀ ਭਰ ਜਾਂਦਾ ਹੈ। ਇਸ ਸੰਬੰਧ 'ਚ ਗਾਂਧੀ ਸਕੂਲ ਮਾਰਗ ਦੇ ਵਾਸੀਆਂ ਨੇ ਦੱਸਿਆ ਕਿ ਸੜਕ ਬਣਾਉਣ ਸਮੇਂ ਡ੍ਰੇਨਜ਼ ਲਈ ਬਣਾਏ ਗਏ ਨਾਲੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਮੀਂਹ ਦਾ ਪਾਣੀ ਲੰਬੇ ਸਮੇਂ ਤੱਕ ਸੜਕਾਂ 'ਤੇ ਹੀ ਖੜ੍ਹਾ ਰਹਿੰਦਾ ਹੈ, ਜਿਸ ਕਰਕੇ ਸਕੂਲੀ ਬੱਚਿਆਂ ਨੂੰ ਆਉਣਾ-ਜਾਣਾ ਮੁਸ਼ਕਿਲ ਹੋ ਜਾਂਦਾ ਹੈ।


Related News