ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

Thursday, Jan 25, 2018 - 06:46 AM (IST)

ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਹੁਸ਼ਿਆਰਪੁਰ, (ਘੁੰਮਣ)- ਡੀਜ਼ਲ-ਪੈਟਰੋਲ ਦੇ ਮੁੱਲ 'ਚ ਵਾਧੇ ਨੂੰ ਲੈ ਕੇ ਰੋਸ ਵਜੋਂ ਅੱਜ ਇੰਟਕ ਵਰਕਰਾਂ ਨੇ ਦੋਆਬਾ ਜ਼ੋਨ ਦੇ ਪ੍ਰਧਾਨ ਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਰਮਵੀਰ ਬਾਲੀ ਦੀ ਅਗਵਾਈ 'ਚ ਕੇਂਦਰ ਸਰਕਾਰ ਦੇ ਖਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਾਲੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਨੂੰ ਡਿਜ਼ੀਟਲ ਬਨਾਉਣ ਲਈ ਲੋਕਾਂ ਦੇ ਢਿੱਡ 'ਤੇ ਪੈਰ ਰੱਖ ਰਹੇ ਹਨ। ਪੈਟਰੋਲ ਤੇ ਡੀਜ਼ਲ ਦੇ ਮੁੱਲ ਵਿਚ ਹੋ ਰਹੇ ਵਾਧੇ ਨਾਲ ਮਹਿੰਗਾਈ ਸਿਖਰ 'ਤੇ ਪਹੁੰਚ ਗਈ ਹੈ। ਜਨਤਾ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ ਤੇ ਗਰੀਬਾਂ ਦੀ ਥਾਲੀ 'ਚੋਂ ਦਾਲਾਂ ਗਾਇਬ ਹੋ ਰਹੀਆਂ ਹਨ। ਕਾਂਗਰਸ ਸਮੇਂ ਜੇਕਰ 50 ਪੈਸੇ ਵੀ ਪੈਟਰੋਲ ਜਾਂ ਡੀਜ਼ਲ ਦਾ ਮੁੱਲ ਵਧਦਾ ਸੀ ਤਾਂ ਹਾਏ-ਤੋਬਾ ਮਚਾਉਣ ਵਾਲੇ ਹੁਣ ਚੁੱਪ ਕਿਉਂ ਬੈਠੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੈਟਰੋਲ ਦੀ ਕੀਮਤ ਦਾ ਅੰਕੜਾ 100 ਰੁਪਏ ਲੀਟਰ ਵੀ ਪਾਰ ਕਰ ਜਾਵੇਗਾ। ਗੁਆਂਢੀ ਰਾਜਾਂ ਹਰਿਆਣਾ ਤੇ ਹਿਮਾਚਲ ਵਿਚ ਡੀਜ਼ਲ ਤੇ ਪੈਟਰੋਲ ਸਸਤਾ ਹੋਣ ਕਾਰਨ ਉਥੋਂ ਲਿਆ ਕੇ ਲੋਕ ਪੈਟਰੋਲ ਤੇ ਡੀਜ਼ਲ ਦੀ ਬਲੈਕ ਕਰ ਰਹੇ ਹਨ ਤੇ ਪੰਜਾਬ ਦੇ ਟੈਕਸ 'ਚ ਗਿਰਾਵਟ ਆ ਰਹੀ ਹੈ, ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਇਸ ਮੌਕੇ ਨੀਰਜ ਸ਼ਰਮਾ, ਰਜਿੰਦਰ ਕੁਮਾਰ, ਸਤਵਿੰਦਰ ਕੁਮਾਰ, ਰਾਜੂ, ਪ੍ਰਦੀਪ ਸਿੰਘ, ਅਪਰ ਸਿੰਘ ਆਦਿ ਵੀ ਮੌਜੂਦ ਸਨ।


Related News