ਟਰੱਕ ਯੂਨੀਅਨ ਨੂੰ ਭੰਗ ਕਰਨ ਦਾ ਮਾਮਲਾ ਭੱਖਿਆ, ਕਾਂਗਰਸੀ ਕੌਂਸਲਰ ਦੇ ਬੇਟੇ ਨੇ ਲਗਾਈ ਟਰੱਕ ਨੂੰ ਅੱਗ

Wednesday, Aug 02, 2017 - 07:04 PM (IST)

ਟਰੱਕ ਯੂਨੀਅਨ ਨੂੰ ਭੰਗ ਕਰਨ ਦਾ ਮਾਮਲਾ ਭੱਖਿਆ, ਕਾਂਗਰਸੀ ਕੌਂਸਲਰ ਦੇ ਬੇਟੇ ਨੇ ਲਗਾਈ ਟਰੱਕ ਨੂੰ ਅੱਗ

ਨਕੋਦਰ(ਪਾਲੀ ਜਸਪ੍ਰੀਤ, ਕਿਰਨ)— ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਵਿਰੋਧ 'ਚ ਕਾਂਗਰਸੀ ਕੌਂਸਲਰ ਦੇ ਬੇਟੇ ਨੇ ਆਪਣਾ ਟਰੱਕ ਸਾੜ ਦਿੱਤਾ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਟੱਰਕ ਯੂਨੀਅਨ ਭੰਗ ਕੀਤੇ ਜਾਣ ਤੋਂ ਬਾਅਦ ਯੂਨੀਅਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਮੀਟਿੰਗ ਜਲੰਧਰ ਦੇ ਨਕੋਦਰ 'ਚ ਹੋ ਰਹੀ ਸੀ। ਇਸ 'ਚ ਪੂਰੇ ਪੰਜਾਬ ਤੋਂ ਆਈ ਟਰੱਕ ਯੂਨੀਅਨਾਂ ਵੱਲੋਂ ਰੋਸ ਜਤਾਇਆ ਗਿਆ। ਇਸੇ ਦੌਰਾਨ ਕਾਂਗਰਸੀ ਕੌਂਸਲਰ ਦੇ ਬੇਟੇ ਹਮਰਾਜ (22) ਜੋਕਿ ਟਰੱਕ ਯੂਨੀਅਨ ਦਾ ਮੈਂਬਰ ਹੈ, ਉਸ ਨੇ ਆਪਣੇ ਟਰੱਕ ਨੂੰ ਅੱਗ ਲਗਾ ਦਿੱਤੀ। ਉਥੇ ਹੀ ਇਸ ਦੌਰਾਨ ਵਿਰੋਧ 'ਚ ਉਤਰੇ 200-250 ਦੇ ਕਰੀਬ ਟਰੱਕ ਯੂਨੀਅਨਾਂ ਦੇ ਮੈਂਬਰਾਂ ਨੇ ਨੈਸ਼ਨਲ ਹਾਈਵੇਅ 'ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ। 
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੱਕ ਯੂਨੀਅਨ ਨੂੰ ਭੰਗ ਕਰਨ ਦੇ ਐਲਾਨ ਦਾ ਪੂਰੇ ਪੰਜਾਬ 'ਚ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਾਰੇ ਜ਼ਿਲਿਆਂ 'ਚ ਟਰੱਕ ਆਪਰੇਟਰਸ ਪੰਜਾਬ ਸਰਕਾਰ ਨੂੰ ਸੂਬੇ ਦੀ ਸਾਰੀ ਭੰਗ ਕੀਤੀ ਗਈ ਟਰੱਕ ਯੂਨੀਅਨਾਂ ਨੂੰ ਫਿਰ ਤੋਂ ਬਹਾਲ ਕਰਨ ਦੀ ਮੰਗ ਕਰ ਰਹੇ ਹਨ।


Related News