ਦੁਕਾਨਦਾਰ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ

Sunday, Oct 22, 2017 - 11:01 AM (IST)

ਦੁਕਾਨਦਾਰ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਰਾਜਪੁਰਾ (ਮਸਤਾਨਾ)-ਰਾਤ ਵੇਲੇ ਆਪਣੀ ਦੁਕਾਨ 'ਚ ਸੁੱਤੇ ਪਏ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸ਼ਾਮ ਨਗਰ ਵਾਸੀ ਗੌਰਵ ਵਿਜ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਰਾਤ ਉਸ ਦਾ ਚਾਚਾ ਪਵਨ ਕੁਮਾਰ ਪੁਰਾਣਾ ਬੱਸ ਸਟੈਂਡ ਨੇੜੇ ਰਾਤ ਨੂੰ ਆਪਣੀ ਦੁਕਾਨ 'ਚ ਸੁੱਤਾ ਪਿਆ ਸੀ। ਰਾਤ ਵੇਲੇ ਅਣਪਛਾਤੇ ਵਿਅਕਤੀਆਂ ਨੇ ਦੁਕਾਨ 'ਚ ਦਾਖਲ ਹੋ ਕੇ ਪਵਨ ਕੁਮਾਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਪੁਲਸ ਨੇ ਗੌਰਵ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News