ਕੁੱਟ-ਮਾਰ ਕਰਨ ਦੇ ਦੋਸ਼ ''ਚ 5 ਖਿਲਾਫ ਮਾਮਲਾ ਦਰਜ
Friday, Mar 09, 2018 - 07:22 AM (IST)
ਤਰਨਤਾਰਨ, (ਰਾਜੂ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਦੋ ਧਿਰਾਂ 'ਚ ਝਗੜਾ ਹੋਣ ਦੇ ਦੋਸ਼ ਹੇਠ
5 ਵਿਅਕਤੀਆਂ ਖਿਲਾਫ ਮੁਕੱਦਮਾ
ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸਦੀਕ ਪੁੱਤਰ ਬਸੀਰ ਦੀਨ ਵਾਸੀ ਗੋਇੰਦਵਾਲ ਬਾਈਪਾਸ ਨੇ ਦੱਸਿਆ ਕਿ ਉਨ੍ਹਾਂ ਦੇ ਡੇਰੇ ਦੇ ਸਾਹਮਣੇ ਦੋ ਗੱਡੀਆਂ ਬਿਨਾਂ ਨੰਬਰੀ ਸੜਕ ਉਪਰ ਆ ਕੇ ਰੁਕੀਆਂ, ਜਿਨ੍ਹਾਂ 'ਚੋਂ ਸਾਕੂ, ਆਸੂ ਵਾਸੀ ਕੋਹੜ ਅਹਾਤਾ ਨਜ਼ਦੀਕ ਰੋਹੀ ਵਾਲਾ ਪੁਲ, ਸੁਕਰਦੀਨ, ਰਾਜੂ, ਜਾਤੂ ਆਲਮਦੀਨ ਵਾਸੀਆਨ ਸੰਜੂਆ ਤਹਿਸੀਲ ਹੀਰਾ ਨਗਰ ਜ਼ਿਲਾ ਕਠੂਆ (ਜੰਮੂ ਕਸ਼ਮੀਰ) ਉਤਰੇ, ਜਿਨ੍ਹਾਂ ਨੇ ਆਉਂਦਿਆਂ ਹੀ ਸਾਡੀ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਂਚ ਅਫਸਰ ਏ. ਐੱਸ. ਆਈ. ਸੰਜੀਵਨ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
