ਜੈ ਮਾਲਾ ਲਈ ਸਟੇਜ ’ਤੇ ਚੜ੍ਹੀ ਲਾੜੀ ਦੇ ਲਾੜੇ ਦੇ ਹੱਥਾਂ ’ਚ ਹੋਈ ਮੌਤ, ਲਾੜਾ ਵੀ ਬੇਹੋਸ਼, ਵਿਆਹ ’ਚ ਪਿਆ ਚੀਕ-ਚਿਹਾੜਾ

Tuesday, Feb 27, 2024 - 06:57 PM (IST)

ਜੈ ਮਾਲਾ ਲਈ ਸਟੇਜ ’ਤੇ ਚੜ੍ਹੀ ਲਾੜੀ ਦੇ ਲਾੜੇ ਦੇ ਹੱਥਾਂ ’ਚ ਹੋਈ ਮੌਤ, ਲਾੜਾ ਵੀ ਬੇਹੋਸ਼, ਵਿਆਹ ’ਚ ਪਿਆ ਚੀਕ-ਚਿਹਾੜਾ

ਜਲਾਲਾਬਾਦ (ਵੈੱਬ ਡੈੱਸਕ) : ਜਲਾਲਾਬਾਦ ਹਲਕੇ ਦੇ ਪਿੰਡ ਸਵਾਹਵਾਲਾ ਦਾ ਇਕ ਦਿਲ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 23 ਸਾਲਾ ਲਾੜੀ ਨੀਲਮ ਰਾਣੀ ਦੀ ਵਿਆਹ ਮੌਕੇ ਕੀਤੇ ਜਾ ਰਹੇ ਸ਼ਗਨਾਂ ਦੌਰਾਨ ਮੌਤ ਹੋ ਗਈ। ਲਾੜੀ ਦੀ ਮੌਤ ਨੂੰ ਦੇਖ ਕੇ ਲਾੜਾ ਵੀ ਬੇਹੋਸ਼ ਹੋ ਗਿਆ ਜਿਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦਰਅਸਲ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਬਾਰਾਤ ਆਈ ਅਤੇ ਲਾਵਾਂ ਫੇਰੇ ਵੀ ਹੋਏ। ਫੇਰਿਆਂ ਤੋਂ ਬਾਅਦ ਲੜਕੀ ਨੂੰ ਅਚਾਨਕ ਘਬਰਾਹਟ ਮਹਿਸੂਸ ਹੋਈ, ਜਿਸ ਤੋਂ ਬਾਅਦ ਡਾਕਟਰ ਨੂੰ ਮੌਕੇ ’ਤੇ ਜਾਂਚ ਲਈ ਬੁਲਾਇਆ ਗਿਆ ਅਤੇ ਬਕਾਇਦਾ ਦਵਾਈ ਵੀ ਦਿੱਤੀ ਗਈ। ਇਸ ਮਗਰੋਂ ਲੜਕੀ ਨੂੰ ਥੋੜ੍ਹਾ ਠੀਕ ਮਹਿਸੂਸ ਹੋਣ ’ਤੇ ਸਟੇਜ ਉਪਰ ਜੈਮਾਲਾ ਲਈ ਲਜਾਇਆ ਗਿਆ। ਜਿੱਥੇ ਸਟੇਜ ’ਤੇ ਲੱਗੇ ਸੋਫੇ ’ਤੇ ਬੈਠਦੇ ਸਾਰ ਹੀ ਲਾੜੀ ਨੀਲਮ ਬੇਸੁੱਧ ਹੋ ਗਈ ਅਤੇ ਸਕਿੰਟਾਂ ਵਿਚ ਉਸ ਦੀ ਮੌਤ ਹੋ ਗਈ। ਇਨਾ ਹੀ ਨਹੀਂ ਲੜਕੀ ਦੀ ਮੌਤ ਹੁੰਦੇ ਸਾਰ ਲਾੜਾ ਵੀ ਬੇਹੋਸ਼ ਹੋ ਗਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਗੈਂਗਵਾਰ, ਚੱਲੀਆਂ ਤਾਬੜਤੋੜ ਗੋਲ਼ੀਆਂ, ਨੌਜਵਾਨ ਦਾ ਕਤਲ

ਰੱਬ ਦਾ ਇਹ ਕਹਿਰ ਪਿੰਡ ਸਵਾਹ ਵਾਲਾ ਵਿਖੇ ਦੇਖਣ ਨੂੰ ਮਿਲਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੀਲਮ ਰਾਣੀ ਦੀ ਮਾਂ ਬਾਪ ਲੜਕੀ ਦੇ ਸਹੁਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਹੈ। ਵਿਆਹ ਦੀਆਂ ਰਸਮਾਂ ਮੌਕੇ ਦੋਵੇਂ ਪਰਿਵਾਰ ਬੇਹੱਦ ਖ਼ੁਸ਼ ਨਜ਼ਰ ਆ ਰਹੇ ਸਨ। ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਵਿਚ ਵੀ ਲਾੜੀ ਨੀਲਮ ਹੱਥਾਂ ਵਿਚ ਕਲੀਰੇ ਪਾ ਕੇ ਫੋਟੋ ਸ਼ੂਟ ਕਰਵਾ ਰਹੀ ਸੀ, ਅਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ’ਤੇ ਬੇਹੱਦ ਖੁਸ਼ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਧੀ ਨੂੰ ਉਹ ਵਿਆਹੁਣ ਜਾ ਰਹੇ ਹਨ ਉਹ ਹੁਣ ਸਦਾ ਲਈ ਦੂਰ ਹੋ ਜਾਵੇਗੀ। ਲਾੜੀ ਦੀ ਮੌਤ ਤੋਂ ਬਾਅਦ ਵਿਆਹ ਸਮਾਗਮ ਵਿਚ ਚੀਕ ਚਿਹਾੜਾ ਪੈ ਗਿਆ ਅਤੇ ਹਰ ਅੱਖ ਵਿਚੋਂ ਹੰਝੂ ਨਿਕਲ ਆਏ। 

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ, ਡੀ. ਜੇ. ’ਤੇ ਗਾਣਾ ਲਾਉਣ ਤੋਂ ਹੋਈ ਖੂਨੀ ਝੜਪ, ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News