ਚੋਰੀ ਕੱਟੇ ਜਾ ਰਹੇ ਨੇ ਬਾਂਸ, ਵਿਭਾਗ ਨੂੰ ਲੱਗ ਰਿਹੈ ਚੂਨਾ

Wednesday, Feb 28, 2018 - 11:22 PM (IST)

ਚੋਰੀ ਕੱਟੇ ਜਾ ਰਹੇ ਨੇ ਬਾਂਸ, ਵਿਭਾਗ ਨੂੰ ਲੱਗ ਰਿਹੈ ਚੂਨਾ

ਰੂਪਨਗਰ, (ਵਿਜੇ)- ਰੇਲਵੇ ਸਟੇਸ਼ਨ ਰੋਡ ਕੋਲ ਬਾਂਸ ਦੇ ਜੰਗਲ 'ਚੋਂ ਚੋਰੀ ਬਾਂਸ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਰੋਡ 'ਤੇ ਐੱਨ. ਸੀ. ਸੀ. ਅਕੈਡਮੀ ਦੇ ਸਾਹਮਣੇ ਫੈਲੇ ਬਾਂਸ ਦੇ ਜੰਗਲ 'ਚੋਂ ਬਾਂਸ ਚੋਰੀ ਕੱਟੇ ਜਾਣ ਦਾ ਸਿਲਸਿਲਾ ਬਿਨਾਂ ਰੋਕ-ਟੋਕ ਚੱਲ ਰਿਹਾ ਹੈ। ਇਸ ਮੌਕੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਉਕਤ ਜੰਗਲ ਦਾ ਦੌਰਾ ਕੀਤਾ ਤਾਂ ਪਾਇਆ ਕਿ ਸੈਂਕੜਿਆਂ ਦੀ ਗਿਣਤੀ 'ਚ ਬਾਂਸ ਕੱਟੇ ਹੋਏ ਸਨ, ਜਿਸ ਕਾਰਨ ਜਿਥੇ ਵਿਭਾਗ ਨੂੰ ਵਿੱਤੀ ਪੱਖੋਂ ਚੂਨਾ ਲੱਗ ਰਿਹਾ ਹੈ, ਉੱਥੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਇਸ ਦੇ ਸਬੰਧ 'ਚ ਵਾਤਾਵਰਣ ਪ੍ਰੇਮੀਆਂ ਅਤੇ ਸ਼ਹਿਰ ਦੇ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਵਣ ਵਿਭਾਗ ਨੂੰ ਉਕਤ ਜੰਗਲ ਦੀ ਸੁਰੱਖਿਆ ਲਈ ਕੰਡੇਦਾਰ ਤਾਰ ਲਾਉਣੀ ਚਾਹੀਦੀ ਹੈ ਅਤੇ ਚੋਰੀ ਬਾਂਸ ਕੱਟਣ ਦੇ ਮਾਮਲੇ 'ਚ ਸਖਤੀ ਵਰਤੀ ਜਾਣੀ ਚਾਹੀਦੀ ਹੈ ਤਾਂ ਕਿ ਵਾਤਾਵਰਣ ਸੰਤੁਲਨ ਬਰਕਰਾਰ ਰਹੇ।


Related News