ਮੋਗਾ: ਬਿਜਲੀ ਘਰ ''ਚ 25 ਫੁੱਟ ਉੱਪਰ ਲਟਕਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼

Friday, Oct 30, 2020 - 01:10 PM (IST)

ਮੋਗਾ: ਬਿਜਲੀ ਘਰ ''ਚ 25 ਫੁੱਟ ਉੱਪਰ ਲਟਕਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼

ਮੋਗਾ/ਅਜੀਤਵਾਲ (ਗੋਪੀ, ਰੱਤੀ ਕੋਕਰੀ) : ਮੋਗਾ ਦੇ ਕਸਬਾ ਅਜੀਤਵਾਲ ਦੇ ਬਿਜਲੀ ਘਰ ਦੇ ਅੰਦਰ ਇਕ ਵਿਅਕਤੀ ਦੀ 20-25 ਫੁੱਟ ਉੱਪਰ ਲਟਕਦੀ ਲਾਸ਼ ਮਿਲੀ ਹੈ। 20-25 ਫੁੱਟ ਉੱਪਰ ਇਕ ਦਰਖ਼ਤ 'ਤੇ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਘਟਨਾ ਦਾ ਪਤਾ ਲੱਗਣ 'ਤੇ ਸੁਖਵਿੰਦਰ ਸਿੰਘ ਡੀ. ਐੱਸ. ਪੀ. ਤੇ ਅਜੀਤਵਾਲ ਥਾਣੇ ਦੇ ਮੁਖੀ ਕਰਮਜੀਤ ਸਿੰਘ ਗਰੇਵਾਲ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਪੁਲਸ ਅਨੁਸਾਰ ਸਭ ਤੋਂ ਪਹਿਲਾਂ ਲਾਸ਼ ਨੂੰ ਬਲਦੇਵ ਸਿੰਘ ਰੂਬੀ ਅਤੇ ਰਾਮ ਸੁੱਖ ਬਿੱਲ ਮੁਲਾਜ਼ਮਾਂ ਨੇ ਦੇਖਿਆ।

ਇਹ ਵੀ ਪੜ੍ਹੋ : ਅੱਧੀ ਦਰਜਨ ਹਮਲਾਵਰਾਂ ਨੇ ਸ਼ਰੇਆਮ ਚਲਾਈਆਂ ਕਿਰਪਾਨਾਂ ਤੇ ਰਾਡਾਂ, ਦਹਿਸ਼ਤ ਨਾਲ ਸਹਿਮੇ ਲੋਕ

PunjabKesari

ਥਾਣਾ ਮੁਖੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਲਾਸ਼ 'ਚੋਂ ਬਦਬੂ ਬਹੁਤ ਜ਼ਿਆਦਾ ਆ ਰਹ ਸੀ, ਜਿਸ ਨੂੰ ਦੇਖਣ ਤੋਂ ਲੱਗਦਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਦੱਸ ਦੱਈਏ ਕਿ ਫਿਲਹਾਲ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ਹਿਰ ਦੇ ਤਿੰਨ ਵੱਡੇ ਹਸਪਤਾਲਾਂ ਦੀ ਲਾਪਰਵਾਹੀ ਕਾਰਨ ਲੜਕੀ ਦੀ ਮੌਤ


author

Anuradha

Content Editor

Related News