ਫਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਦੇ ਸਾਬਕਾ ਸਰਪੰਚ ਦੀ ਘਰ ’ਚੋਂ ਮਿਲੀ ਗਲੀ-ਸੜੀ ਲਾਸ਼, ਫੈਲੀ ਸਨਸਨੀ

Wednesday, May 04, 2022 - 09:36 AM (IST)

ਫਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਦੇ ਸਾਬਕਾ ਸਰਪੰਚ ਦੀ ਘਰ ’ਚੋਂ ਮਿਲੀ ਗਲੀ-ਸੜੀ ਲਾਸ਼, ਫੈਲੀ ਸਨਸਨੀ

ਫਿਰੋਜ਼ਪੁਰ (ਚੋਪੜਾ): ਜ਼ਿਲ੍ਹਾ ਫਿਰੋਜ਼ਪੁਰ ਦੇ ਅੱਕੂ ਮਸਤੇ ਕੇ ਪਿੰਡ ਵਿੱਚ ਰਛਪਾਲ ਸਿੰਘ ਉਰਫ ਪਾਲਾ ਸਾਬਕਾ ਸਰਪੰਚ ਬਸਤੀ ਜੀਵਨ ਸਿੰਘ ਵਾਲਾ ਵਿਖੇ ਗਲੀ ਸੜੀ ਘਰ ’ਚੋ ਲਾਸ਼ ਮਿਲਣ ਨਾਲ ਪਿੰਡ ’ਚ ਸਨਸਨੀ ਫੈਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਰਛਪਾਲ ਸਿੰਘ ਉਰਫ ਪਾਲਾ ਸਾਬਕਾ ਸਰਪੰਚ ਬਸਤੀ ਜੀਵਨ ਸਿੰਘ ਵਾਲਾ ਹਾਲ ਅਬਾਦ ਅੱਕੂ ਮਸਤੇ ਕੇ ਥਾਣਾ ਆਰਫਿ ਕੇ ਦੀ ਘਰ ’ਚੋਂ ਗਲੀ ਸੜੀ ਲਾਸ਼ ਮਿਲੀ ਹੈ। ਮ੍ਰਿਤਕ ਸਰਪੰਚ ਘਰ ਵਿੱਚ ਇਕੱਲਾ ਰਹਿੰਦਾ ਸੀ। ਉਸ ਦੀ ਆਪਣੀ ਪਤਨੀ ਨਾਲ ਅਣਬਣ ਹੋਣ ਕਰਕੇ ਉਹ ਆਪਣੇ ਪੇਕੇ ਪਿੰਡ ਬੱਚਿਆਂ ਸਮੇਤ ਰਹਿੰਦੀ ਸੀ।  ਉਸਦੀ ਮਾਂ ਆਪਣੇ ਭਰਾ ਕੋਲ ਰਹਿੰਦੀ ਹੈ ਅਤੇ ਛੋਟੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ  ਅਤੇ ਉਸਦੀ ਪਤਨੀ ਵੀ ਆਪਣੇ ਪੇਕੇ ਰਹਿ ਰਹੀ ਹੈ। ਘਰ ’ਚ ਕੋਈ ਨਾ ਰਹਿਣ ਕਰਕੇ ਲੋਕਾਂ ਦਾ ਜ਼ਿਆਦਾ ਆਉਣ ਜਾਣ ਨਹੀ ਸੀ ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅੱਜ ਉਸ ਦੇ ਘਰੋਂ  ਗੁਜਰਦਿਆ ਕੁਝ ਲੋਕਾਂ ਨੂੰ ਬਹੁਤ ਬਦਬੂ ਆਈ। ਉਨ੍ਹਾਂ ਨੇ ਤਰੁੰਤ ਮ੍ਰਿਤਕ ਦੀ ਮਾਂ ਨੂੰ ਸੂਚਿਤ ਕੀਤਾ । ਜਦ ਉਸਦੀ ਮਾਂ ਨੇ ਆ ਕੇ ਵੇਖਿਆ ਤਾਂ ਰਛਪਾਲ ਸਿੰਘ ਦੀ ਗਲੀ ਸੜੀ ਲਾਸ਼ ਘਰ ਦੇ ਕਮਰੇ ’ਚੋ ਮਿਲੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Meenakshi

News Editor

Related News