ਬਟਾਲਾ ਦੇ ਅਗਵਾ ਕੀਤੇ ਗਏ ਨੌਜਵਾਨ ਦੀ ਲਾਸ਼ ਵੇਖ ਪਰਿਵਾਰ 'ਚ ਮਚਿਆ ਚੀਕ ਚਿਹਾੜਾ

Tuesday, May 09, 2023 - 12:52 PM (IST)

ਬਟਾਲਾ ਦੇ ਅਗਵਾ ਕੀਤੇ ਗਏ ਨੌਜਵਾਨ ਦੀ ਲਾਸ਼ ਵੇਖ ਪਰਿਵਾਰ 'ਚ ਮਚਿਆ ਚੀਕ ਚਿਹਾੜਾ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਬੀਤੇ ਦਿਨੀਂ ਅਗਵਾ ਕੀਤੇ ਨੌਜਵਾਨ ਦੀ ਲਾਸ਼ ਝਾੜੀਆਂ ਵਿਚੋਂ ਮਿਲਣ ਉਪਰੰਤ ਥਾਣਾ ਕੋਟਲੀ ਸੂਰਤ ਮੱਲ੍ਹੀ ਨੇ ਪਰਚੇ ਵਿਚ ਕਤਲ ਕੇਸ ਦਰਜ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਅਮਰਜੀਤ ਕੌਰ ਪਤਨੀ ਸਵਰਨ ਦਾਸ ਵਾਸੀ ਪਿੰਡ ਮੋਹਲੋਵਾਲੀ ਨੇ ਦੱਸਿਆ ਕਿ 27 ਅਪ੍ਰੈਲ ਦੀ ਸ਼ਾਮ 6 ਵਜੇ ਮੇਰਾ ਮੁੰਡਾ ਸੁਖਦੀਪ ਸਿੰਘ ਘਰੋਂ ਇਹ ਕਹਿ ਗਿਆ ਕਿ ਉਸਦੇ ਦੋਸਤ ਦੇ ਘਰ ਬੰਦਗੀ ਹੈ ਅਤੇ ਉਸਨੇ ਕਾਦੀਆਂ ਰਾਜਪੂਤਾਂ ਜਾਣਾ ਹੈ। ਬੰਦਗੀ ਤੋਂ ਬਾਅਦ ਅਗਲੇ ਦਿਨ ਉਹ ਘਰ ਆ ਜਾਵੇਗਾ।

ਇਹ ਵੀ ਪੜ੍ਹੋ- ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ, ਮੌਜੂਦਾ ਪੀੜ੍ਹੀ ਦਾ ਸੁਫ਼ਨਾ ਪੂਰਾ ਹੋਣ ’ਚ ਦੇਰ

ਉਸ ਨੇ ਦੱਸਿਆ ਜਦੋਂ ਮੇਰਾ ਮੁੰਡਾ ਅਗਲੀ ਸ਼ਾਮ ਤੱਕ ਘਰ ਨਹੀਂ ਆਇਆ ਤਾਂ ਅਸੀਂ ਉਸਦੀ ਕਾਫ਼ੀ ਤਲਾਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਾ, ਜਿਸ ’ਤੇ ਬੀਤੇ ਕੱਲ ਪਿੰਡ ਦੇ ਹੀ ਇਕ ਵਿਅਕਤੀ ਨੇ ਦੱਸਿਆ ਕਿ ਤੁਹਾਡਾ ਮੁੰਡਾ ਸੁਖਦੀਪ ਸਿੰਘ ਉਰਫ਼ ਕਾਕਾ ਪੁਲ ਨਹਿਰ ਊਧੋਵਾਲੀ ਖ਼ਰਦ ਤੋਂ ਮੈਂ ਆਪਣੇ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੋਹਲੋਵਾਲੀ ਦੇ ਨਾਲ ਟਿੱਪਰ ਵਿਚ ਚੜ੍ਹਿਆ ਦੇਖਿਆ ਸੀ। ਅਮਰਜੀਤ ਕੌਰ ਨੇ ਆਪਣੇ ਬਿਆਨ ਵਿਚ ਅੱਗੇ ਦੱਸਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਮੁੰਡੇ ਨੂੰ ਉਕਤ ਵਿਅਕਤੀ ਹਿਰਾਸਤ ਵਿਚ ਰੱਖਣ ਦੇ ਇਰਾਦੇ ਨਾਲ ਅਗਵਾ ਕਰਕੇ ਕਿਧਰੇ ਲੈ ਗਿਆ ਹੈ।

ਇਹ ਵੀ ਪੜ੍ਹੋ- ਲਾਪ੍ਰਵਾਹੀ ਦੀ ਹੱਦ! ਵੈਂਟੀਲੇਟਰ ਨਾ ਹੋਣ ਤੇ ਮਾਂ-ਪਿਓ ਨੂੰ ਦੇ ਦਿੱਤਾ ਐਂਬੂ ਬੈਗ, ਨਵਜਾਤ ਦੀ ਮੌਤ

ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਪੁਲਸ ਨੇ ਕਾਰਵਾਈ ਕਰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਹਰਪ੍ਰੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਨ ਉਪਰੰਤ ਨੌਜਵਾਨ ਸੁਖਦੀਪ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਦੀ ਲਾਸ਼ ਅੱਜ ਬਟਾਲਾ ਬਾਈਪਾਸ ਝਾੜੀਆਂ ਵਿਚੋਂ ਮਿਲੀ ਹੈ, ਜਿਸ ’ਤੇ ਪੁਲਸ ਨੇ ਉਕਤ ਮੁਕੱਦਮੇ ਵਿਚ ਧਾਰਾ 302, 201 ਦਾ ਵਾਧਾ ਜੁਰਮ ਕਰਦਿਆਂ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬੱਚਿਆਂ ਦੇ ਸੰਪੂਰਨ ਵਿਕਾਸ ਲਈ ਮਾਪੇ ਧਿਆਨ 'ਚ ਰੱਖਣ ਇਹ ਗੱਲਾਂ, ਪੜ੍ਹਾਈ 'ਚ ਹਾਸਲ ਕਰਨਗੇ ਵੱਡਾ ਮੁਕਾਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News