ਪ੍ਰਵੇਸ਼ ਦੀ ਲਾਸ਼ ਜੀ. ਟੀ. ਰੋਡ ’ਤੇਰੱਖ ਕੇ ਪਰਿਵਾਰਕ ਮੈਂਬਰਾਂ ਕੀਤਾ ਪ੍ਰਦਰਸ਼ਨ

Sunday, Jul 29, 2018 - 04:41 AM (IST)

ਪ੍ਰਵੇਸ਼ ਦੀ ਲਾਸ਼ ਜੀ. ਟੀ. ਰੋਡ ’ਤੇਰੱਖ ਕੇ ਪਰਿਵਾਰਕ ਮੈਂਬਰਾਂ ਕੀਤਾ ਪ੍ਰਦਰਸ਼ਨ

 ਗੁਰਦਾਸਪੁਰ,  ਦੀਨਾਨਗਰ,  (ਵਿਨੋਦ, ਕਪੂਰ)-  ਬੀਤੇ ਦਿਨੀਂ ਪਿੰਡ ਮਦਾਨਪੁਰ ਦੇ ਨੌਜਵਾਨ ਪ੍ਰਵੇਸ਼ ਸ਼ਰਮਾ ਦੀ ਹੋਈ ਮੌਤ ਸਬੰਧੀ ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਦੀਨਾਨਗਰ ਬੱਸ ਸਟੈਂਡ ਦੇ ਬਾਹਰ ਜੀ. ਟੀ. ਰੋਡ ’ਤੇ ਰੱਖ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਜਿਥੇ ਦੋਸ਼ੀਆਂ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਜਾਵੇ, ਉਥੇ ਫਰਾਰ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਵਰਨਣਯੋਗ ਹੈ ਕਿ ਪ੍ਰਵੇਸ਼ ਸ਼ਰਮਾ ਦੀ ਮੌਤ ਸਬੰਧੀ ਬੀਤੇ ਦਿਨ ਪੁਲਸ ਨੇ ਤਿੰਨ ਦੋਸ਼ੀਆਂ ਵਿਰੁੱਧ ਧਾਰਾ 364, 304 ਅਤੇ 201 ਅਧੀਨ ਕੇਸ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ  ਹੈ ਜਦਕਿ ਇਕ ਫਰਾਰ ਦੱਸਿਆ ਜਾ  ਰਿਹਾ ਹੈ। ਇਹ ਮਾਮਲਾ ਨਸ਼ੇ ਦੀ ਪੂਰਤੀ  ਲਈ ਲਾਏ ਇੰਜੈਕਸ਼ਨ ਦਾ ਹੈ, ਜਿਸ ਨਾਲ ਪ੍ਰਵੇਸ਼ ਕੁਮਾਰ ਦੀ ਮੌਤ ਹੋਈ ਜਦਕਿ ਉਸ ਦੇ ਸਾਥੀਅਾਂ ਨੇ ਪ੍ਰਵੇਸ਼ ਦੀ ਮੌਤ ਤੋਂ ਬਾਅਦ ਲਾਸ਼ ਖੇਤਾਂ ’ਚ ਸੁੱਟੀ ਸੀ।  ਅੱਜ ਪ੍ਰਵੇਸ਼ ਸ਼ਰਮਾ ਦੀ ਖੁਰਦ-ਬੁਰਦ ਹੋਈ ਲਾਸ਼ ਦਾ ਅੰਤਿਮ ਸੰਸਕਾਰ ਕਰਨ  ਲਈ ਉਸ ਨੂੰ ਸ਼ਮਸ਼ਾਨਘਾਟ ਲਿਅਾਂਦਾ  ਪਰ ਪਰਿਵਾਰਕ ਮੈਂਬਰਾਂ ਨੇ  ਅਗਨੀ ਭੇਟ ਕਰਨ ਦੀ ਬਜਾਏ ਲਾਸ਼ ਨੂੰ ਚੁੱਕ ਕੇ ਦੀਨਾਨਗਰ ਦੇ ਬੱਸ ਸਟੈਂਡ ਸਾਹਮਣੇ ਜੀ. ਟੀ. ਰੋਡ ’ਤੇ ਰੱਖ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨ ਦੌਰਾਨ ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਸ ਨੇ ਕਾਲਾ, ਗੁੰਨੀ ਤੇ ਬਲਵਿੰਦਰ ’ਤੇ ਮਾਮਲਾ ਦਰਜ ਕਰ ਲਿਆ  ਹੈ ਪਰ ਕਾਲਾ ਫਰਾਰ ਹੋ ਗਿਆ। 
ਸਾਡੀ ਮੰਗ ਹੈ ਕਿ ਦੋਸ਼ੀਆਂ  ਵਿਰੁੱਧ ਧਾਰਾ 302 ਵੀ ਸ਼ਾਮਲ ਕੀਤੀ ਜਾਵੇ।  ਉਨ੍ਹਾਂ  ਕਿਹਾ ਕਿ ਫਰਾਰ ਦੋਸ਼ੀ ਨੂੰ ਰਾਜਨੀਤਕ ਸ਼ਹਿ ਪ੍ਰਾਪਤ ਹੈ, ਜਿਸ ਕਾਰਨ ਪੁਲਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਸਾਡਾ ਰੋਸ ਪ੍ਰਦਰਸ਼ਨ ਉਦੋਂ ਤੱਕ ਸ਼ਾਂਤ ਨਹੀਂ ਹੋਵੇਗਾ  ਜਦੋਂ ਤੱਕ ਮੁਲਜ਼ਮ  ਕਾਲਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ।


Related News