ਲਾਵਾਰਿਸ ਕਾਰ ’ਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

Saturday, Apr 24, 2021 - 09:46 PM (IST)

ਲਾਵਾਰਿਸ ਕਾਰ ’ਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

ਭਵਾਨੀਗੜ੍ਹ, (ਵਿਕਾਸ)- ਸ਼ਨੀਵਾਰ ਸ਼ਾਮ ਇੱਥੇ ਸੁਨਾਮ ਰੋਡ ’ਤੇ ਇਕ ਕਾਰ ’ਚੋਂ ਭੇਤਭਰੇ ਹਾਲਾਤਾਂ ’ਚ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਵਾਰਿਸ ਹਾਲਤ ’ਚ ਸੜਕ ਕੰਢੇ ਖੜ੍ਹੀ ਕਾਰ 'ਚ ਉਸਦੀ ਅਗਲੀ ਸੀਟ ’ਤੇ ਪਈ ਨੌਜਵਾਨ ਦੀ ਲਾਸ਼ ਸਬੰਧੀ ਪੁਲਸ ਨੂੰ ਸੂਚਨਾ ਲੰਘ ਰਹੇ ਰਾਹਗੀਰਾਂ ਨੇ ਦਿੱਤੀ। ਜਿਸ ਉਪਰੰਤ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਨਹੀਂ ਕੀਤੇ ਤਾਂ ਕਾਰਪੋਰੇਟਾਂ ਦੇ ਗੋਦਾਮਾਂ ਨੂੰ ਛੱਪਰਾਂ ਵਾਂਗ ਵਰਤਣਗੇ ਕਿਸਾਨ : ਰਾਕੇਸ਼ ਟਿਕੈਤ

ਏ. ਐੱਸ. ਆਈ. ਭੋਲਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚੇ ਹਨ। ਜਾਂਚ ਕਰਨ ’ਤੇ ਨੌਜਵਾਨ ਮ੍ਰਿਤਕ ਪਾਇਆ ਗਿਆ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਸ ਨੇ ਸ਼ਨਾਖਤ ਕਰਨ ਲਈ ਲਾਸ਼ ਨੂੰ ਸੰਗਰੂਰ ਵਿਖੇ ਮੌਰਚਰੀ ’ਚ ਰਖਵਾਇਆ ਹੈ। ਭੋਲਾ ਸਿੰਘ ਨੇ ਦੱਸਿਆ ਕਿ ਕਾਰ ਕਿਸ ਵਿਅਕਤੀ ਦੀ ਹੈ ਤੇ ਇੱਥੇ ਕਾਰ ਨੂੰ ਕੌਣ ਖੜ੍ਹਾ ਕੇ ਗਿਆ ਹੈ ਤੇ ਆਖਰਕਾਰ ਨੌਜਵਾਨ ਦੀ ਮੌਤ ਦੇ ਪਿੱਛੇ ਕਾਰਣ ਕੀ ਰਿਹਾ ਹੋਵੇਗਾ। ਇਸ ਸਬੰਧੀ ਪੁਲਸ ਨੇ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 5724 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ


author

Bharat Thapa

Content Editor

Related News