ਤੇਜ਼ ਹਵਾ ਨਾਲ ਖੁੱਲ੍ਹਿਆ ਦਰਵਾਜ਼ਾ ਅੰਦਰ ਲਟਕ ਰਹੀ ਸੀ ਸਕੂਟਰ ਮਕੈਨਿਕ ਦੀ ਲਾਸ਼

Monday, Jul 30, 2018 - 05:25 AM (IST)

ਤੇਜ਼ ਹਵਾ ਨਾਲ ਖੁੱਲ੍ਹਿਆ ਦਰਵਾਜ਼ਾ ਅੰਦਰ ਲਟਕ ਰਹੀ ਸੀ ਸਕੂਟਰ ਮਕੈਨਿਕ ਦੀ ਲਾਸ਼

 ਲੁਧਿਆਣਾ, (ਰਿਸ਼ੀ)- ਸੰਤ ਵਿਹਾਰ ਗਲੀ ਨੰ. 1 ਰਾਹੋਂ ਰੋਡ ’ਤੇ ਸਕੂਟਰ ਮਕੈਨਿਕ ਨੇ ਘਰ ’ਚ ਐਤਵਾਰ ਦੁਪਹਿਰ 1.30 ਵਜੇ ਪੱਖੇ ਨਾਲ ਚੁੰਨੀ  ਸਹਾਰੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ।
 ਮਾਮਲੇ ਬਾਰੇ ਮੁਹੱਲੇ ਦੇ ਇਕ ਵਿਅਕਤੀ ਨੂੰ ਉਸ ਸਮੇਂ ਪਤਾ ਲੱਗਾ, ਜਦ ਉਹ ਘਰ  ਨੇਡ਼ਿਓਂ  ਗੁਜ਼ਰ ਰਿਹਾ ਸੀ  ਕਿ ਅਚਾਨਕ ਤੇਜ਼ ਹਵਾ ਨਾਲ ਦਰਵਾਜ਼ਾ ਖੁੱਲ੍ਹ ਗਿਆ ਅਤੇ ਅੰਦਰ ਲਾਸ਼ ਹਵਾ ਵਿਚ ਲਟਕਦੀ ਦੇਖ  ਕੇ ਰੌਲਾ ਪਾਇਆ ਤਾਂ ਲੋਕਾਂ ਨੇ ਰਿਸ਼ਤੇਦਾਰਾਂ ਅਤੇ ਪੁਲਸ ਕੰਟਰੋਲ ਰੂਮ ’ਤੇ ਫੋਨ ਕੀਤਾ। ਮੌਕੇ ’ਤੇ ਪਹੁੰਚੀ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੂੰ ਮ੍ਰਿਤਕ ਪਾਸੋਂ ਇਕ ਪੇਜ ਦਾ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।
 ਐੱਸ. ਐੱਚ. ਓ. ਮਾਧਵੀ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (45) ਦੇ ਰੂਪ ਵਿਚ ਹੋਈ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਸਕੂਟਰ ਮਕੈਨਿਕ ਦਾ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਦਾ ਚੂਲਾ ਟੁੱਟ ਗਿਆ ਸੀ, ਜਿਸ ਦੇ ਬਾਅਦ ਘਰ ਵਿਚ ਹੀ ਕਰਿਆਨੇ ਦੀ ਦੁਕਾਨ ਖੋਲ੍ਹੀ ਸੀ ਅਤੇ ਨਾਲ ਹੀ ਸਕੂਟਰ ਰਿਪੇਅਰ ਕਰਦਾ ਸੀ। ਲਗਭਗ 1 ਹਫਤਾ ਪਹਿਲਾਂ ਪਤਨੀ ਜਸਵੀਰ ਕੌਰ ਆਪਣੇ ਮਾਪੇ ਘਰ ਗਈ ਹੋਈ ਸੀ। ਮੁਹੱਲੇ ਦੇ ਲੋਕਾਂ ਨੇ ਸਵੇਰੇ 1.15 ਵਜੇ ਉਸ ਨੂੰ ਘਰ ਦੇ ਬਾਹਰ ਦੇਖਿਆ, ਜਿਸ ਦੇ 15 ਮਿੰਟ ਬਾਅਦ ਹੀ ਉਸ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਫਿਲਹਾਲ ਪੁਲਸ ਨੇ ਭਰਾ ਹਰਭਜਨ ਸਿੰਘ ਦੇ ਬਿਆਨ ’ਤੇ 174 ਦੀ ਕਾਰਵਾਈ ਕੀਤੀ ਹੈ। ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਸੁਸਾਈਡ ਨੋਟ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 


Related News