ਅਧਿਆਪਕਾਂ ਦੀ ਫਰਲੋ ਰੋਕਣ ਦੀ ਤਿਆਰੀ 'ਚ ਸਰਕਾਰ, ਬਾਇਓਮੈਟ੍ਰਿਕ ਨਹੀਂ, ਹੁਣ ਇਸ ਤਰ੍ਹਾਂ ਲੱਗੇਗੀ ਹਾਜ਼ਰੀ

Monday, Jan 15, 2024 - 04:19 AM (IST)

ਅਧਿਆਪਕਾਂ ਦੀ ਫਰਲੋ ਰੋਕਣ ਦੀ ਤਿਆਰੀ 'ਚ ਸਰਕਾਰ, ਬਾਇਓਮੈਟ੍ਰਿਕ ਨਹੀਂ, ਹੁਣ ਇਸ ਤਰ੍ਹਾਂ ਲੱਗੇਗੀ ਹਾਜ਼ਰੀ

ਚੰਡੀਗੜ੍ਹ (ਆਸ਼ੀਸ਼)- ਸਿੱਖਿਆ ਬੋਰਡ ਵੱਲੋਂ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ, ਜਿਸ ਮੁਤਾਬਕ ਹੁਣ ਚੰਡੀਗੜ੍ਹ ਸਿੱਖਿਆ ਵਿਭਾਗ ਦਾ ਸਟਾਫ਼ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਫਰਲੋ ਨਹੀਂ ਮਾਰ ਸਕਣਗੇ। ਵਿਭਾਗ ਬਾਇਓਮੈਟ੍ਰਿਕ ਸਿਸਟਮ ਨੂੰ ਬੰਦ ਕਰਨ ਜਾ ਰਿਹਾ ਹੈ। ਹੁਣ ਰਿੰਗ ਫੇਸਿੰਗ ਸਿਸਟਮ ਨਾਲ ਸਰਕਾਰੀ ਸਕੂਲਾਂ ਵਿਚ ਹਾਜ਼ਰੀ ਲਾਉਣ ਜਾ ਰਿਹਾ ਹੈ।

ਵਿਭਾਗ ਅਧਿਆਪਕਾਂ ਅਤੇ ਅਧਿਕਾਰੀਆਂ ’ਤੇ ਸਿਕੰਜਾ ਕੱਸਣ ਲਈ ਰਿੰਗ ਫੇਸਿੰਗ ਐਪ ਸਾਫਟਵੇਅਰ ਰਾਹੀਂ ਹਾਜ਼ਰੀ ਸਬੰਧੀ ਤਿਆਰੀਆਂ ਕਰ ਰਿਹਾ ਹੈ। ਅਧਿਆਪਕ ਜਾਂ ਅਧਿਕਾਰੀ ਨੂੰ ਮੋਬਾਇਲ ਵਿਚ ਐਪ ਲਾਜ਼ਮੀ ਤੌਰ ’ਤੇ ਡਾਊਨਲੋਡ ਕਰਨਾ ਪਵੇਗਾ। ਐਪ ਸਕੂਲ ਜਾਂ ਦਫ਼ਤਰ ਦੇ ਦਾਇਰੇ ਵਿਚ ਆਉਂਦਿਆਂ ਹੀ ਸ਼ੁਰੂ ਹੋ ਜਾਵੇਗੀ ਅਤੇ ਜਿਵੇਂ ਹੀ ਇਹ ਬਾਹਰ ਜਾਂਦੀ ਹੈ, ਬੰਦ ਹੋ ਜਾਵੇਗੀ। ਸਕੂਲ ਜਾਂ ਦਫ਼ਤਰ ਵਿਚ ਦਾਖ਼ਲ ਹੁੰਦਿਆਂ ਹੀ ਅਧਿਆਪਕ ਜਾਂ ਅਧਿਕਾਰੀ ਨੂੰ ਐਪ ਚਾਲੂ ਕਰ ਕੇ ਚਿਹਰਾ ਦਿਖਾ ਕੇ ਹਾਜ਼ਰੀ ਲਵਾਉਣੀ ਪਵੇਗੀ। 

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਸ਼ੁਰੂ ਕੀਤਾ 'Super 5000' ਪ੍ਰੋਗਰਾਮ, NEET ਤੇ JEE ਦੇ ਨਤੀਜਿਆਂ 'ਚ ਕਰੇਗਾ ਸੁਧਾਰ

ਉਸ ਤੋਂ ਬਾਅਦ ਇੰਟਰਨੈੱਟ ਨੂੰ ਡਿਊਟੀ ਦੌਰਾਨ ਚਾਲੂ ਰੱਖਣਾ ਪਵੇਗਾ। ਇੰਟਰਨੈੱਟ ਬੰਦ ਹੋਣ ਜਾਂ ਤੈਅ ਇਲਾਕੇ ਤੋਂ ਬਾਹਰ ਜਾਂਦਿਆਂ ਹੀ ਕਰਮਚਾਰੀ ਜਾਂ ਅਧਿਕਾਰੀ ਦੀ ਛੁੱਟੀ ਹੋ ਜਾਵੇਗੀ। ਇਸ ਦੇ ਨਾਲ ਹੀ ਇਕ ਮੈਸੇਜ ਵੀ ਭੇਜਿਆ ਜਾਵੇਗਾ ਕਿ ਤੁਹਾਡੀ ਛੁੱਟੀ ਹੋ ਗਈ ਹੈ, ਜਿਸ ਵਿਚ ਸਮੇਂ ਦਾ ਵੀ ਦੱਸਿਆ ਜਾਵੇਗਾ।

ਇਸ ਐਪ ਨੂੰ ਸਰਕਾਰੀ ਸਕੂਲਾਂ ਦੇ 5500 ਅਧਿਆਪਕ ਅਤੇ 50 ਤੋਂ ਵੱਧ ਅਫ਼ਸਰ ਇਸਤੇਮਾਲ ਕਰਨਗੇ। ਇਸ ਦੌਰਾਨ ਚੌਥੀ ਸ਼੍ਰੇਣੀ ਦੇ ਕਰਮਚਾਰੀ ਐਪ ਨਾਲ ਨਹੀਂ ਜੁੜਨਗੇ। ਡਿਊਟੀ ਦੌਰਾਨ ਦੂਜੇ ਸਕੂਲਾਂ ਵਿਚ ਮੀਟਿੰਗਾਂ ਅਤੇ ਸੈਮੀਨਾਰਾਂ ਵਿਚ ਹਾਜ਼ਰ ਹੋਣ ਵਾਲੇ ਅਧਿਆਪਕਾਂ ਲਈ ਐਪ ਵਿਚ ਇਕ ਬਦਲ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਹਾਜ਼ਰੀ ਉਸ ਅਨੁਸਾਰ ਦਰਜ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ

ਬੰਕ ਮਾਰਨ ਵਾਲਿਆਂ ’ਤੇ ਕੱਸੀ ਜਾਵੇਗੀ ਨਕੇਲ
ਐਪ ਸ਼ੁਰੂ ਹੋਣ ਨਾਲ ਸਕੂਲ ਜਾਂ ਸਿੱਖਿਆ ਵਿਭਾਗ ਦਫਤਰ ਤੋਂ ਬੰਕ ਮਾਰਨ ਵਾਲਿਆਂ ’ਤੇ ਨਕੇਲ ਕੱਸੀ ਜਾਵੇਗੀ। ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਅਧਿਆਪਕ ਅਤੇ ਅਧਿਕਾਰੀ ਦੁਪਹਿਰ ਦਾ ਖਾਣਾ ਖਾਣ ਜਾਂ ਖਰੀਦਦਾਰੀ ਕਰਨ ਲਈ ਕਲਾਸ ਜਾਂ ਸਕੂਲ ਛੱਡ ਕੇ ਚਲੇ ਜਾਂਦੇ ਹਨ। ਕਿਸੇ ਅਧਿਆਪਕ ਜਾਂ ਅਧਿਕਾਰੀ ਦੇ ਜਾਣ ਕਾਰਨ ਕੰਮ ਵਿਚ ਵਿਘਨ ਪੈਂਦਾ ਹੈ। ਇਕ ਵਾਰ ਮੋਬਾਇਲ ਵਿਚ ਐਪ ਅਪਲੋਡ ਹੋਣ ਤੋਂ ਬਾਅਦ ਕੰਮ ਦੇ ਖੇਤਰ ਤੋਂ ਬਾਹਰ ਨਿਕਲਦਿਆਂ ਹੀ ਇਹ ਬੰਦ ਹੋ ਜਾਵੇਗੀ ਅਤੇ ਹਾਜ਼ਰੀ ਦੁਬਾਰਾ ਨਹੀਂ ਲੱਗੇਗੀ।

ਪਹਿਲਾਂ ਬਾਇਓਮੈਟ੍ਰਿਕਸ ਨਾਲ ਲੱਗਦੀ ਸੀ ਹਾਜ਼ਰੀ
ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੇ ਬੰਕ ਰੋਕਣ ਲਈ ਵਿਭਾਗ ਵਲੋਂ ਬਾਇਓਮੈਟ੍ਰਿਕ ਹਾਜ਼ਰੀ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਕੀਤੀ ਗਈ ਸੀ, ਜਿਸ ਨਾਲ ਅਧਿਆਪਕਾਂ ਨੇ ਉਸ ਨੂੰ ਵੀ ਫੇਲ੍ਹ ਕਰ ਦਿੱਤਾ ਹੈ। ਕਈ ਸਕੂਲਾਂ ਵਿਚ ਬਾਇਓਮੈਟ੍ਰਿਕ ਸਿਸਟਮ ਦੇ ਪਲੱਗ ਨੂੰ ਬੰਦ ਕਰ ਕੇ ਸਿਸਟਮ ਦੇ ਨਿਸ਼ਾਨ ਲਾਉਣ ਵਾਲੀ ਜਗ੍ਹਾ ’ਤੇ ਕੁਝ ਚਪਕਾ ਕੇ ਉਸ ਨਾਲ ਛੇੜਛਾੜ ਕਰ ਕੇ ਉਸਨੂੰ ਬੰਦ ਕਰ ਦਿੱਤਾ ਜਾਂਦਾ ਸੀ ਤੇ ਨਾਂ ਬੱਚਿਆਂ ਦਾ ਲਾ ਦਿੱਤਾ ਜਾਂਦਾ ਰਿਹਾ ਹੈ। ਇਸ ਲਈ ਹੁਣ ਵਿਭਾਗ ਨੇ ਹਾਜ਼ਰੀ ਸਿਸਟਮ ਵਿਚ ਬਦਲਾਅ ਕੀਤਾ ਹੈ।

ਇਹ ਵੀ ਪੜ੍ਹੋ- ਨਸ਼ੇ ਦੇ ਟੀਕੇ ਲਗਾਉਣ ਵਾਲੇ ਨੌਜਵਾਨ ਤੇਜ਼ੀ ਨਾਲ ਹੋ ਰਹੇ HIV ਏਡਜ਼ ਦਾ ਸ਼ਿਕਾਰ, ਕੁੜੀਆਂ ਵੀ ਨਹੀਂ ਰਹੀਆਂ ਪਿੱਛੇ

ਐਪ ਦੀ ਵਰਤੋਂ ਹਰ ਕਿਸੇ ਲਈ ਲਾਜ਼ਮੀ ਹੋਵੇਗੀ। ਐਪ ’ਤੇ ਕੰਮ ਪੂਰਾ ਕਰ ਲਿਆ ਗਿਆ ਹੈ। ਜੇਕਰ ਕੋਈ ਅਧਿਆਪਕ ਜਾਂ ਅਧਿਕਾਰੀ ਐਪ ਦੀ ਵਰਤੋਂ ਨਹੀਂ ਕਰਦਾ ਹੈ ਤਾਂ ਉਸ ਦੀ ਛੁੱਟੀ ਮੰਨੀ ਜਾਵੇਗੀ। ਐਪ ਸਾਫਟਵੇਅਰ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਅਤੇ ਵਿਭਾਗ ਦੇ ਦਫ਼ਤਰਾਂ ਵਿਚ ਤਾਇਨਾਤ ਅਧਿਕਾਰੀਆਂ ਨੂੰ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News