ਭੱਠਾ ਐਸੋਸੀਏਸ਼ਨ ਨੇ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ
Wednesday, Feb 07, 2018 - 11:44 AM (IST)

ਸੰਗਰੂਰ (ਬੇਦੀ, ਰੂਪਕ) - ਕੇਂਦਰ ਸਰਕਾਰ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭੱਠਾ ਉਦਯੋਗ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਭੱਠਾ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਨਾਲ ਪਹਿਲਾਂ ਤੋਂ ਹੀ ਘਾਟੇ ਵੱਲ ਜਾ ਰਿਹਾ ਭੱਠਾ ਉਦਯੋਗ ਹੋਰ ਵੀ ਆਰਥਿਕ ਸੰਕਟ 'ਚ ਆ ਜਾਵੇਗਾ ।
ਹਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭੱਠਾ ਉਦਯੋਗ ਤਹਿਤ ਜਾਰੀ ਕੀਤੇ ਭੱਠਿਆਂ ਦੇ ਨਵੀਨੀਕਰਨ (ਹਾਈਡਰਾਫਟ ਭੱਠੇ) ਦੇ ਨਿਰਦੇਸ਼ਾਂ ਨਾਲ ਭੱਠਾ ਮਾਲਕਾਂ ਨੂੰ ਵੱਡੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਸ ਤਕਨੀਕ ਨੂੰ ਲਾਗੂ ਕਰਨ ਲਈ ਹਰ ਭੱਠਾ ਮਾਲਕ ਨੂੰ ਲਗਭਗ 40 ਲੱਖ ਰੁਪਏ ਦਾ ਨਿਵੇਸ਼ ਕਰਨਾ ਪਵੇਗਾ । ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਹਰ ਭੱਠਾ ਮਾਲਕ ਨੂੰ ਤਿੰਨ ਫੇਜ਼ ਬਿਜਲੀ ਕੁਨੈਕਸ਼ਨ ਲੈਣ ਸਣੇ ਹੋਰ ਬਹੁਤ ਨਵੇਂ ਖਰਚੇ ਕਰਨੇ ਪੈਣਗੇ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਪ੍ਰੇਸ਼ਾਨੀ ਦਾ ਸਾਹਣਮਾ ਕਰਨਾ ਪਵੇਗਾ ਕਰੇਗਾ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਭੱਠਾ ਉਦਯੋਗ ਲਈ ਵਿਸ਼ੇਸ਼ ਆਰਥਿਕ ਨੀਤੀਆਂ ਅਧੀਨ ਸਬਸਿਡੀਆਂ ਜਾਰੀ ਕਰਨ ਦੇ ਆਦੇਸ਼ ਜਾਰੀ ਕਰੇ ਅਤੇ ਇਨ੍ਹਾਂ ਨਾਦਰਸ਼ਾਹੀ ਹੁਕਮਾਂ ਨੂੰ ਵਾਪਸ ਲਵੇ ਨਹੀਂ ਤਾਂ ਭੱਠਾ ਐਸੋਸੀਏਸ਼ਨ ਸੰਘਰਸ਼ ਕਰੇਗੀ।