ਭਾਰਤੀ ਜਨਤਾ ਪਾਰਟੀ ਨੇ ਮਾਨਸਾ ਵਿਧਾਨ ਸਭਾ ਹਲਕਾ ਦੇ ਤਿੰਨੇ ਇੰਚਾਰਜ ਕੀਤੇ ਨਿਯੁਕਤ

Saturday, Jun 06, 2020 - 01:55 PM (IST)

ਭਾਰਤੀ ਜਨਤਾ ਪਾਰਟੀ ਨੇ ਮਾਨਸਾ ਵਿਧਾਨ ਸਭਾ ਹਲਕਾ ਦੇ ਤਿੰਨੇ ਇੰਚਾਰਜ ਕੀਤੇ ਨਿਯੁਕਤ

ਮਾਨਸਾ (ਮਿੱਤਲ) - ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੱਖਣ ਲਾਲ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਪਾਰਟੀ ਵੱਲੋਂ ਨਿਯੁਕਤ ਕੀਤੇ ਜਿਲ੍ਹਾ ਮਾਨਸਾ ਦੇ ਇੰਚਾਰਜ ਸੁਖਵੰਤ ਸਿੰਘ ਧਨੌਲ਼ਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਧਨੌਲਾ ਨੇ ਮੋਦੀ ਸਰਕਾਰ ਦੀਆਂ ਪਹਿਲੀ ਅਤੇ ਦੂਜੀ ਟਰਮ ਦੀਆਂ ਪ੍ਰਾਪਤੀਆਂ ਤੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਚਾਨਣਾ ਪਾਇਆ। ਧਨੌਲਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੀਆਂ ਸਕੀਮਾਂ ਅਤੇ ਪ੍ਰਾਪਤੀਆਂ ਨੂੰ ਬੂਥ ਲੇਵਲ ਤੱਕ ਲੈ ਕੇ ਜਾਣ। ਇਸ ਮੌਕੇ ਪਾਰਟੀ ਨੂੰ ਮਜਬੂਤ ਕਰਨ ਲਈ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੀ ਜਿੰਮੇਵਾਰੀ ਅਮਰਜੀਤ ਸਿੰਘ ਕਟੋਦੀਆ, ਵਿਧਾਨ ਸਭਾ ਹਲਕਾ ਬੁਢਲਾਡਾ ਦੀ ਜਿੰਮੇਵਾਰੀ ਮਾਧੋ ਮੁਰਾਰੀ ਅਤੇ ਅਜੈਬ ਸਿੰਘ ਹੋਡਲ ਨੂੰ ਮਾਨਸਾ ਹਲਕੇ ਦਾ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ। ਉਪਰੋਕਤ ਨਵ-ਨਿਯੁਕਤ ਤਿੰਨੇ ਹਲਕਾ ਇੰਚਾਰਜਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਜੋ ਜਿੰਮੇਵਾਰੀ ਸੋਂਪੀ ਗਈ ਹੈ। ਉਸ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾੳੇੁਣਗੇ। ਇਸ ਮੌਕੇ ਰੋਹਿਤ ਸ਼ਰਮਾ, ਸੰਜੀਵ ਕੁਮਾਰ, ਵਿਨੋਦ ਕੁਮਾਰ ਕਾਲੀ, ਸਤੀਸ਼ ਗੋਇਲ, ਪਾਲ ਸਿੰਘ, ਸਰਪੰਚ ਜਸਪਾਲ ਕੌਰ, ਜਸਵਿੰਦਰ ਸਿੰਘ, ਜੀਵਨ ਕੁਮਾਰ, ਮਹਿੰਦਰ ਸਿੰਘ ਹੀਰੇਵਾਲਾ, ਪ੍ਰਦੀਪ ਕੁਮਾਰ ਕਟੋਦੀਆ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ ਤੋਂ ਇਲਾਵਾ ਹੋਰ ਵੀ ਮੌਜੂਦ ਸਨ। 

 


author

Harinder Kaur

Content Editor

Related News