ਬਾਰਬੀਕਿਊ ''ਚ ਮਿਲਣ ਵਾਲੇ ਪਕੌੜਿਆਂ ''ਚੋਂ ਆਈ ਬਦਬੂ, ਚੈੱਕ ਕੀਤਾ ਤਾਂ ਵੇਸਣ ''ਚ ਤੁਰਦੇ ਦਿਖੇ ਕੀੜੇ
Thursday, Nov 03, 2022 - 02:25 PM (IST)
ਲੁਧਿਆਣਾ (ਸਹਿਗਲ) : ਇੱਥੇ ਫਿਰੋਜ਼ਪੁਰ ਰੋਡ ’ਤੇ ਸਥਿਤ ਇਕ ਬਾਰਬੀਕਿਊ ’ਚ ਚੱਲ ਰਹੀ ਪ੍ਰੈੱਸ ਕਾਨਫਰੰਸ ਦੌਰਾਨ ਕਾਫ਼ੀ ਹੰਗਾਮਾ ਹੋ ਗਿਆ। ਕਈ ਲੋਕਾਂ ਨੇ ਦੱਸਿਆ ਕਿ ਇੱਥੇ ਮਿਲਣ ਵਾਲੇ ਪਕੌੜਿਆਂ ’ਚੋਂ ਬਦਬੂ ਆਉਂਦੀ ਹੈ। ਜਦੋਂ ਸਭ ਨੇ ਰਸੋਈ ’ਚ ਜਾ ਕੇ ਦੇਖਿਆ ਤਾਂ ਉੱਥੇ ਵੇਸਣ ’ਚ ਕੀੜੇ-ਘੁੰਮਦੇ ਦਿਖੇ। ਇੱਥੇ ਆਏ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਇਸ ਦੀ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੀ ਇਸ ਜੇਲ੍ਹ ਦੇ ਕੈਦੀ 'ਕਾਲੇ ਪੀਲੀਏ' ਦੇ ਕਲਾਵੇ 'ਚ ਆਏ, ਸਾਹਮਣੇ ਆਏ ਅਸਲ ਅੰਕੜੇ
ਜਦੋਂ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਉਕਤ ਆਊਟਲੈੱਟ ਮਾਲਕਾਂ ਨੇ ਦੂਸ਼ਿਤ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਗਾਇਬ ਕਰ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਰਾਹੀਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਫੂਡ ਸੇਫ਼ਟੀ ਅਫ਼ਸਰ ਤਰੁਣ ਬਾਂਸਲ ਨੂੰ ਉਨ੍ਹਾਂ ਦੀ ਅਗਵਾਈ ’ਚ ਉਕਤ ਬਾਰਬੀਕਿਊ ’ਤੇ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : ਪਰਾਲੀ ਸਾੜਨ ਦੇ ਮੁੱਦੇ 'ਤੇ 'ਆਮ ਆਦਮੀ ਪਾਰਟੀ' ਦੀ ਪ੍ਰੈੱਸ ਕਾਨਫਰੰਸ, ਹਰਿਆਣਾ ਦੇ CM ਨੂੰ ਦਿੱਤਾ ਜਵਾਬ
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਵੇਸਣ ’ਚ ਕੀੜੇ ਨਹੀਂ ਮਿਲੇ। ਬਾਰਬੀਕਿਊ 'ਚ ਸਫ਼ਾਈ ਨਾ ਹੋਣ ਕਾਰਨ ਮੌਕੇ ’ਤੇ ਹੀ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਖਾਣ ਵਾਲੇ ਤੇਲ ਜਿਸ ’ਚ ਪਕੌੜੇ ਬਣਾਏ ਜਾ ਰਹੇ ਸਨ, ਦੇ ਸੈਂਪਲ ਜਾਂਚ ਲਈ ਲਏ ਗਏ। ਦੂਜੇ ਪਾਸੇ ਪ੍ਰੈੱਸ ਕਾਨਫਰੰਸ 'ਚ ਮੌਜੂਦ ਕਈ ਫੋਟੋਗ੍ਰਾਫ਼ਰਾਂ ਨੇ ਵੇਸਣ ’ਚ ਪਏ ਕੀੜਿਆਂ ਦੀਆਂ ਤਸਵੀਰਾਂ ਖਿੱਚੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ