ਅਣਪਛਾਤੇ ਵਿਅਕਤੀਆਂ ਵੱਲੋਂ ਹਲਵਾਈ ਦੀ ਦੁਕਾਨ 'ਤੇ ਹਮਲਾ

Tuesday, Jan 16, 2018 - 05:55 PM (IST)

ਅਣਪਛਾਤੇ ਵਿਅਕਤੀਆਂ ਵੱਲੋਂ ਹਲਵਾਈ ਦੀ ਦੁਕਾਨ 'ਤੇ ਹਮਲਾ

ਬੁਢਲਾਡਾ (ਬਾਂਸਲ/ਮਨਚੰਦਾ) : ਬੀਤੀ ਸ਼ਾਮ ਸਥਾਨਕ ਸ਼ਹਿਰ ਅੰਦਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਹਿਰ ਦੀ ਸਭ ਤੋਂ ਪੁਰਾਣੀ ਹਲਵਾਈ ਦੀ ਦੁਕਾਨ 'ਤੇ ਹਮਲਾ ਕਰਨ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀ ਸਭ ਤੋਂ ਪੁਰਾਣੀ ਹਲਵਾਈ ਦੀ ਦੁਕਾਨ ਨੇੜੇ ਚਮਤਕਾਰੀ ਨਵੀਨ ਮੰਦਰ ਵਿਖੇ ਬੀਤੀ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਟਾਂ ਅਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਦੁਕਾਨ ਮਾਲਕ ਪ੍ਰੇਮ ਕੁਮਾਰ ਅਤੇ ਉਸਦਾ ਪੁੱਤਰ ਜ਼ਖਮੀ ਹੋ ਗਏ। ਦੂਸਰੇ ਪਾਸੇ ਸ਼ਹਿਰ ਦੇ ਲੋਕਾਂ ਵੱਲੋਂ ਇਸ ਗੁੰਢਾਗਰਦੀ ਦੇ ਖਿਲਾਫ ਰੋਸ ਪ੍ਰਗਟ ਕਰਦਿਆਂ 24 ਘੰਟਿਆਂ ਦਾ ਸਮਾਂ ਦਿੰਦਿਆ। ਪੁਲਸ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇਕਰ ਗੁੰਢਾਗਰਦੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਲੋਕਾਂ ਵਲੋਂ ਥਾਣੇ ਦੇ ਬਾਹਰ ਧਰਨਾ ਦਿੱਤਾ ਜੇਵਗਾ।ਐੱਸ.ਐੱਚ.ਓ.ਬਲਵਿੰਦਰ ਸਿੰਘ ਰੋਮਾਣਾ ਨੇ ਦੁਕਾਨਦਾਰਾ ਨੂੰ ਭਰੋਸਾ ਦਿੱਤਾ ਕਿ ਦੋਸ਼ੀ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


Related News