ਮਹਾਨਗਰ ''ਚ ਵਾਲ ਕੱਟਣ ਦੀਆਂ ਘਟਨਾਵਾਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ

Friday, Aug 11, 2017 - 07:07 AM (IST)

ਮਹਾਨਗਰ ''ਚ ਵਾਲ ਕੱਟਣ ਦੀਆਂ ਘਟਨਾਵਾਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ

ਜਲੰਧਰ, (ਕਮਲੇਸ਼)- ਮਹਾਨਗਰ 'ਚ ਵਾਲ ਕੱਟਣ ਦੀਆਂ ਘਟਨਾਵਾਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਰ ਰੋਜ਼ ਕਿਤੇ ਨਾਲ ਕਿਤੇ ਵਾਲ ਕੱਟਣ ਦੀ ਖਬਰ ਸਾਹਮਣੇ ਆ ਰਹੀ ਹੈ ਇਨ੍ਹਾਂ ਘਟਨਾਵਾਂ 'ਚ ਕਿੰਨੀ ਸੱਚਾਈ ਹੈ ਇਹ ਅਜੇ ਤੱਕ ਪਤਾ ਨਹੀਂ ਚਲ ਸਕਿਆ ਪਰ ਹਰ ਜਗ੍ਹਾ ਇਹ ਮਾਮਲਾ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ। ਇਸ ਮਾਮਲੇ 'ਤੇ ਵਿਸ਼ਵਾਸ ਨਾ ਕਰਦੇ ਹੋਏ ਵੀ ਹਰ ਕੋਈ ਸਾਵਧਾਨੀ ਵਿਅਕਤ ਕਰ ਰਿਹਾ ਹੈ।   ਵਾਲ ਕੱਟਣ ਦੀਆਂ ਵਾਰਦਾਤਾਂ ਨੂੰ ਲੈ ਕੇ  ਲੋਕਾਂ ਨੇ ਅੰਧਵਿਸ਼ਵਾਸੀ ਪ੍ਰਕਿਰਿਆਵਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਦਰਵਾਜ਼ਿਆਂ 'ਤੇ ਨਿੰਮ ਦੇ ਪੱਤੇ, ਮਿਰਚਾਂ, ਨਿੰਬੂ ਅਤੇ ਸੇਤੀ ਸਰੋਂ੍ਹ ਨੂੰ ਬੰਨ੍ਹਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਉਹ ਸੁਰੱਖਿਅਤ ਰਹਿ ਸਕਣ।  ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਸਭ ਕਰਨਾ ਅੰਧਵਿਸ਼ਵਾਸ ਹੈ ਪਰ ਉਹ ਕਿਸੇ ਵੀ ਹਾਲਤ 'ਚ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ।
ਹੁਣ ਤਾਂ ਪੁਰਸ਼ਾਂ ਨੇ ਵੀ ਸਿਰ 'ਤੇ ਟੋਪੀ ਲੈਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਕਈ ਜਗ੍ਹਾ 'ਤੇ ਪੁਰਸ਼ਾਂ ਦੇ ਵੀ ਵਾਲ ਕੱਟਣ ਦੀ ਸੂਚਨਾ ਸਾਹਮਣੇ ਆ ਰਹੀ ਹੈ।   ਮਖਮੂਦਪੁਰਾ ਦੇ ਇਕ ਦੁਕਾਨਦਾਰ ਸੋਨੂੰ ਦਾ ਕਹਿਣਾ ਹੈ ਕਿ ਜਦੋਂ ਤੋਂ ਵਾਲ ਕੱਟਣ ਦੀਆਂ ਖਬਰਾਂ ਆ ਰਹੀਆਂ ਹਨ ਉਦੋਂ ਤੋਂ ਹੀ ਸੇਤੀ ਸਰੋਂ੍ਹ ਦੀ ਵਿੱਕਰੀ 'ਚ 70 ਫੀਸਦੀ ਵਾਧਾ ਹੋਇਆ ਹੈ। ਜਿਸ ਨੂੰ ਲੋਕ ਆਪਣੇ ਘਰ ਦੇ ਦਰਵਾਜ਼ਿਆਂ 'ਤੇ ਬੰਨ੍ਹਣ ਲਈ ਇਸਤੇਮਾਲ ਕਰ ਰਹੇ ਹਨ। ਵਾਲ ਕੱਟਣ ਦੀਆਂ ਕਈ ਵਾਰਦਾਤਾਂ ਦੇ ਬਾਅਦ ਪੁਲਸ ਪ੍ਰਸ਼ਾਸਨ ਵੀ ਇਸ ਗੁੱਥੀ ਨੂੰ ਸੁਲਝਾਉਣ 'ਚ ਨਾਕਾਮ ਰਿਹਾ ਹੈ। ਇਸ ਗੁੱਥੀ ਦੇ ਹੱਲ ਹੋਣ ਦੇ ਬਾਅਦ ਹੀ ਦਹਿਸ਼ਤ ਦਾ ਮਾਹੌਲ ਖਤਮ ਹੋਵੇਗਾ। 


Related News