ਸ਼ਹੀਦ ਹੋਏ ਜਵਾਨਾਂ ਦੀਆਂ ਆਸਰਾ ਫਾਊਡੇਸ਼ਨ ਲਗਾਵੇਗੀ ਹਰ ਪੰਚਾਇਤ ਘਰ ''ਚ ਤਸਵੀਰਾਂ

Saturday, Jun 20, 2020 - 03:48 PM (IST)

ਬੁਢਲਾਡਾ (ਬਾਂਸਲ) : ਆਸਰਾ ਫਾਊਡੇਸ਼ਨ ਜੋ ਸਮਾਜ ਸੇਵਾ ਦੇ ਖੇਤਰ 'ਚ ਮਾਨਵਤਾ ਦੀ ਸੇਵਾ ਲਈ ਮਾਨਸਾ ਜ਼ਿਲ੍ਹੇ 'ਚ ਲੰਮੇ ਸਮੇਂ ਤੋਂ ਸਰਗਰਮ ਹੈ। ਉਸ ਨੇ ਭਾਰਤ ਚੀਨ ਚਾਈਨਾ ਸਰਹੱਦ 'ਤੇ ਝੜਪ ਦੌਰਾਨ ਸ਼ਹੀਦ ਹੋਏ ਚਾਰ ਸ਼ਹੀਦਾਂ ਦੀਆਂ ਤਸਵੀਰਾਂ ਤਿਆਰ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਜਿਸ ਅਧੀਨ ਅੱਜ ਪਿੰਡ ਬੀਰੇਵਾਲਾ ਡੋਗਰਾ ਦੇ ਸ਼ਹੀਦ ਗੁਰਤੇਜ਼ ਸਿੰਘ ਦੇ ਪਰਿਵਾਰ ਨੂੰ ਆਸਰਾ ਫਾਊਡੇਸ਼ਨ ਦੇ ਮੈਬਰਾਂ ਵੱਲੋਂ ਯਾਦਗਾਰ ਤਸਵੀਰਾਂ ਭੇਟ ਕੀਤੀਆਂ ਗਈਆ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫਾਊਡੇਸ਼ਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਬਲਾਕ ਦੇ ਹਰੇਕ ਪੰਚਾਇਤ ਘਰ ਵਿੱਚ ਇਨ੍ਹਾਂ ਸ਼ਹੀਦਾ ਦੀਆਂ ਤਸਵੀਰਾਂ ਲਾਉਣ ਲਈ ਪੰਚਾਇਤਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਲਈ ਸੂਬਾ ਸਰਕਾਰ ਦਾ ਅਹਿਮ ਐਲਾਨ

PunjabKesari

ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਪਿੰਡਾਂ ਦੇ ਜੱਦੀ ਸਕੂਲਾਂ ਦੇ ਨਾਂ ਸ਼ਹੀਦਾ ਦੇ ਨਾਂ 'ਤੇ ਰੱਖਣ ਦੀ ਸ਼ਲਾਘਾ ਕੀਤੀ ਗਈ। ਉੱਥੇ ਪਿੰਡਾ 'ਚ ਇਨ੍ਹਾਂ ਸ਼ਹੀਦਾ ਦੇ ਨਾਂ ਮਿੰਨੀ ਖੇਡ ਸਟੇਡੀਅਮ ਬਣਾਉਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ 'ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ. ਮਨੋਜ਼ ਮੰਜੂ ਬਾਂਸਲ, ਪਿੰਸੀਪਲ ਉਰਮਿਲ ਜੈਨ, ਆਲ ਇੰਡੀਆ ਕਾਂਗਰਸ ਦੇ ਮੈਬਰ ਕੁਲਵੰਤ ਰਾਏ ਸਿੰਗਲਾ, ਹੈਪੀ ਜੈਨ, ਰਮੇਸ਼ ਟੈਨੀ ਬਰੇਟਾ, ਸ਼ਤੀਸ਼ ਕੁਮਾਰ ਸਿੰਗਲਾ, ਆਸ਼ੂ ਬਾਂਸਲ, ਗਗਨਦੀਪ ਸਿੰਗਲਾ, ਲਵਲੀ ਸਿੰਗਲਾ, ਗੋਪਾਲ ਕ੍ਰਿਸ਼ਨ, ਸੋਰਵ, ਰਾਮ ਸਿੰਘ ਆਦਿ ਨੇ ਫਾਊਡੇਸ਼ਨ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ।


Anuradha

Content Editor

Related News