ਕਾਂਗਰਸ ਦੇ ਜ਼ਿਲਾ ਚੇਅਰਮੈਨ ਜੱਜੀ ਵੱਲੋਂ ਚੋਣ ਮੈਦਾਨ ''ਚ ਉਤਰਨ ਦਾ ਐਲਾਨ

Thursday, Nov 16, 2017 - 06:02 AM (IST)

ਕਾਂਗਰਸ ਦੇ ਜ਼ਿਲਾ ਚੇਅਰਮੈਨ ਜੱਜੀ ਵੱਲੋਂ ਚੋਣ ਮੈਦਾਨ ''ਚ ਉਤਰਨ ਦਾ ਐਲਾਨ

ਅੰਮ੍ਰਿਤਸਰ,   (ਅਗਨੀਹੋਤਰੀ)-  ਕਾਂਗਰਸ ਸਪੋਰਟਸ ਸੈੱਲ ਦੇ ਜ਼ਿਲਾ ਚੇਅਰਮੈਨ ਗੁਰਦੇਵ ਸਿੰਘ ਜੱਜੀ ਤੇ ਸਾਬਕਾ ਕੌਂਸਲਰ ਰਮਨ ਬਖਸ਼ੀ ਦਰਮਿਆਨ ਨਗਰ ਨਿਗਮ ਚੋਣਾਂ 'ਚ ਉਮੀਦਵਾਰੀ ਨੂੰ ਲੈ ਕੇ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ 'ਤੇ ਅੱਜ ਨਗਰ ਨਿਗਮ ਅਧੀਨ ਆਉਂਦੀ ਨਵੀਂ ਹੱਦਬੰਦੀ ਤਹਿਤ ਛੇਹਰਟਾ ਨਾਰਾਇਣਗੜ੍ਹ ਖੇਤਰ ਅਧੀਨ ਆਉਂਦੇ ਵਾਰਡ ਨੰ. 84 'ਚ ਕਾਂਗਰਸ ਸਪੋਰਟਸ ਸੈੱਲ ਦੇ ਜ਼ਿਲਾ ਚੇਅਰਮੈਨ ਗੁਰਦੇਵ ਸਿੰਘ ਜੱਜੀ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉਹ ਇਸ ਵਾਰਡ 'ਚ ਪਿਛਲੇ ਕਰੀਬ 18 ਸਾਲਾਂ ਤੋਂ ਲੋਕਾਂ ਦੀ ਸੇਵਾ ਕਰਨ ਤਹਿਤ ਵਿਚਰ ਰਹੇ ਹਨ ਤੇ ਜਿਸ 'ਤੇ ਉਹ ਉਕਤ ਵਾਰਡ ਤੋਂ ਕਾਂਗਰਸ ਦੀ ਟਿਕਟ 'ਤੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰਨਗੇ।
ਉਨ੍ਹਾਂ ਸਾਬਕਾ ਕੌਂਸਲਰ 'ਤੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਉਹ ਚੋਣ ਜਿੱਤਣ 'ਤੇ ਵਾਰਡ ਵਾਸੀਆਂ ਨੂੰ ਮੂੰਹ ਵੀ ਨਹੀਂ ਦਿਖਾਉਂਦੇ। ਸਾਬਕਾ ਕੌਂਸਲਰ ਦੀਆਂ ਅਜਿਹੀਆਂ ਹਰਕਤਾਂ ਕਾਰਨ ਲੋਕਾਂ ਨੂੰ ਕੰਮ ਕਰਵਾਉਣ 'ਚ ਭਾਰੀਆਂ ਪ੍ਰੇਸ਼ਾਨੀਆਂ ਪੈਦਾ ਹੋਣ 'ਤੇ ਵਾਰਡ ਦੀ ਜਨਤਾ ਨੂੰ ਸਾਹਮਣਾ ਕਰਨਾ ਪੈਂਦਾ ਹੈ, ਜਿਸ 'ਤੇ ਉਕਤ ਪ੍ਰੇਸ਼ਾਨੀਆਂ ਕਾਰਨ ਹੀ ਪਿਛਲੀ ਵਾਰ (ਵਾਰਡ-65 ਪੁਰਾਣਾ ਵਾਰਡ) ਤੋਂ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਨ੍ਹਾਂ ਸਖ਼ਤ ਸ਼ਬਦਾਂ 'ਚ ਕਿਹਾ ਕਿ ਜੇਕਰ ਕਾਂਗਰਸ ਵੱਲੋਂ ਉਨ੍ਹਾਂ ਨੂੰ ਸੀਟ ਨਾ ਦਿੱਤੀ ਗਈ ਤਾਂ ਉਹ ਉਕਤ ਵਾਰਡ 'ਚ ਮਜਬੂਰੀਵੱਸ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਉਤਰਨਗੇ ਤੇ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਪਾਉਣਗੇ।
ਇਸ ਮੌਕੇ ਪਲਵਿੰਦਰ ਸਿੰਘ ਆੜ੍ਹਤੀ, ਗੋਪੀ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ, ਦਲਵਿੰਦਰ ਸਿੰਘ, ਇੰਦਰਜੀਤ ਸਿੰਘ ਬੋਧਰਾਜ, ਸ਼ਿਵਾ ਬੋਧਰਾਜ, ਲਖਬੀਰ ਸਿੰਘ ਕਾਲਾ ਪ੍ਰਧਾਨ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।


Related News