ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਪ੍ਰਾਚੀਨ ਸਕੇਤੜੀ ਮੰਦਰ, ਦੇਖੋ ਮਨ ਮੋਹ ਲੈਣ ਵਾਲੀਆਂ ਤਸਵੀਰਾਂ

Wednesday, Feb 26, 2025 - 11:40 AM (IST)

ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਪ੍ਰਾਚੀਨ ਸਕੇਤੜੀ ਮੰਦਰ, ਦੇਖੋ ਮਨ ਮੋਹ ਲੈਣ ਵਾਲੀਆਂ ਤਸਵੀਰਾਂ

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਸਥਿਤ ਪ੍ਰਾਚੀਨ ਸ਼ਿਵ ਮੰਦਰ ਸਕੇਤੜੀ ਵਿਖੇ ਮਹਾ ਸ਼ਿਵਰਾਤਰੀ ਦੇ ਤਿਉਹਾਰ 'ਤੇ ਸੁੰਦਰ ਸਜਾਵਟ ਕੀਤੀ ਗਈ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਮਹਾ ਸ਼ਿਵਰਾਤਰੀ ਦਾ ਤਿਉਹਾਰ 26 ਫਰਵਰੀ 2025, ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਾਚੀਨ ਸ਼ਿਵ ਮੰਦਿਰ ਸਕੇਤੜੀ ਤੋਂ ਇਲਾਵਾ, ਚੰਡੀਗੜ੍ਹ ਦੇ ਹੋਰ ਵੀ ਪ੍ਰਾਚੀਨ ਸ਼ਿਵ ਮੰਦਿਰਾਂ ਨੂੰ ਮੁੱਖ ਤੌਰ 'ਤੇ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਭਗਤਾਂ ਦੇ ਲਈ ਮੰਦਰ ਪ੍ਰਧਾਨ ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਵੀ ਇੰਤਜ਼ਾਮ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਚਿੰਤਾ ਭਰੀ ਖ਼ਬਰ, ਬਚੇ ਸਿਰਫ 3 ਦਿਨ

PunjabKesari

ਮਹਾ ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਸਕੇਤੜੀ ਦੇ ਪ੍ਰਾਚੀਨ ਸ਼ਿਵ ਮੰਦਿਰ 'ਚ ਪ੍ਰਬੰਧ ਕਰ ਦਿੱਤੇ ਗਏ ਹਨ। ਇਸ ਦੇ ਬਾਰੇ ਮੰਦਰ ਦੇ ਪ੍ਰਧਾਨ ਕੇ. ਡੀ. ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਭਗਤਾਂ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਇਸ ਵਾਰ ਭਗਵਾਨ ਸ਼ਿਵ ਦੇ ਦਰਸ਼ਨ ਲਈ ਭਗਤਾਂ ਲਈ ਖ਼ਾਸ ਗੁਫ਼ਾ ਤਿਆਰ ਕੀਤੀ ਗਈ ਹੈ, ਜੋ ਮੰਦਰ ਦੇ ਮੇਨ ਗੇਟ ਤੋਂ ਮੁੱਖ ਦੁਆਰ ਤੱਕ 80 ਫੁੱਟ ਦੀ ਬਣਾਈ ਗਈ ਹੈ ਅਤੇ ਇਸਦੀ ਸਜਾਵਟ ਲਈ ਮਹਾਰਾਸ਼ਟਰ ਤੋਂ 11 ਕੁਇੰਟਲ ਵੱਖ-ਵੱਖ ਗੇਂਦਾ, ਗੁਲਦਾਊਦੀ, ਜਨੀ ਗੰਦਾ, ਗੁਲਾਬ ,ਕਰਨੇਸ਼ਨ, ਡੇਜ਼ੀ, ਅੱਕ ਦੇ ਫੁੱਲ ਦੀ ਮਾਲਾ, ਮੋਗਰਾ ਦੀ ਮਾਲਾ ਖ਼ਾਸ ਮੁੱਖ ਦੁਆਰ ਅੰਦਰ ਲਗਾਈ ਗਈ ਹੈ।

PunjabKesari

ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀਆਂ ਲਈ ਵੱਡਾ ਐਲਾਨ, ਵਿਧਾਨ ਸਭਾ 'ਚ ਵੱਜੀਆਂ ਤਾੜੀਆਂ

ਇਸ ਤੋਂ ਇਲਾਵਾ ਪੂਰੇ ਮੰਦਰ 'ਚ 11 ਕੁਇੰਟਲ ਦੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ। ਇਸ ਮੌਕੇ 250 ਕਿੱਲੋ ਦੁੱਧ ਦੀ ਸੇਵਾ, 70 ਹਜ਼ਾਰ ਕੇਲੇ ਅਤੇ 80 ਬੋਰੀਆਂ ਬੇਰਾਂ ਦੀਆਂ ਸ਼ਰਧਾਲੂਆਂ ਨੂੰ ਵਰਤਾਈਆਂ ਜਾਣਗੀਆਂ।

PunjabKesari

ਇਸ ਤੋਂ ਇਲਾਵਾ ਭਗਤਾਂ ਦੇ ਲਈ ਖੁੱਲ੍ਹਾ ਲੰਗਰ ਚੱਲੇਗਾ ਤੇ ਦੂਰ-ਦੁਰਾਡੇ ਤੋਂ ਆਏ ਸ਼ਰਧਾਲੂਆਂ ਲਈ ਰਹਿਣ ਦੇ ਲਈ ਪ੍ਰਬੰਧ ਕੀਤੇ ਹਨ। ਸ਼ਿਵਲਿੰਗ ਨੂੰ ਸਜਾਉਣ ਲਈ ਚਾਂਦੀ ਦੇ ਗਹਿਣੇ ਤੇ ਖ਼ਾਸ ਸਾਊਥ ਤੋਂ ਕਮਲ, ਗੁਲਾਬ ਮੋਗਰਾ ਗੁਲਾਬ ਗੁਲਦਾਊਦੀ ਫੁੱਲਾਂ ਦੀਆਂ 20 ਮਾਲਾ ਮੰਗਵਾਈਆਂ ਗਈਆਂ ਹੈ। ਸਕੇਤੜੀ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਪਹਿਲੀ ਵਾਰ ਸ਼ਿਵ ਪੁਰੋਹਿਤ ਜੰਗਮ ਖ਼ਾਸ ਕਾਲਕਾ ਤੋਂ ਆਏ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News