ਪ੍ਰਸ਼ਾਸਨ ਕਰੇਗਾ ਚੰਡੀਗੜ੍ਹ ਕਲੱਬ ਦੀ ਇੰਸਪੈਕਸ਼ਨ

Tuesday, Oct 24, 2017 - 07:38 AM (IST)

ਪ੍ਰਸ਼ਾਸਨ ਕਰੇਗਾ ਚੰਡੀਗੜ੍ਹ ਕਲੱਬ ਦੀ ਇੰਸਪੈਕਸ਼ਨ

ਚੰਡੀਗੜ੍ਹ (ਵਿਜੇ)- ਸ਼ਹਿਰ ਦੇ ਸਭ ਤੋਂ ਪੁਰਾਣੇ ਕਲੱਬ 'ਚ ਸ਼ੁਮਾਰ ਚੰਡੀਗੜ੍ਹ ਕਲੱਬ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਕਲੱਬ ਦੀ ਨਵੀਂ ਲੀਜ਼ ਫਾਈਨਲ ਕਰਨ ਲਈ ਗਠਿਤ ਕੀਤੀ ਗਈ ਕਮੇਟੀ ਦੀ ਸੋਮਵਾਰ ਨੂੰ ਪਹਿਲੀ ਮੀਟਿੰਗ ਹੋਈ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਛੇਤੀ ਹੀ ਕਮੇਟੀ ਕਲੱਬ ਦੀ ਇੰਸਪੈਕਸ਼ਨ ਕਰੇਗੀ। ਇਸ ਕਮੇਟੀ 'ਚ ਵਿੱਤ ਸਕੱਤਰ ਅਜੋਏ ਕੁਮਾਰ ਸਿਨਹਾ, ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ, ਕਲੱਬ ਦੇ ਪ੍ਰਧਾਨ ਸੰਦੀਪ ਸਾਹਨੀ ਤੇ ਸਾਬਕਾ ਪ੍ਰਧਾਨ ਮੁਕੇਸ਼ ਬੱਸੀ ਸ਼ਾਮਲ ਹਨ। ਕਮੇਟੀ ਵਲੋਂ ਦੱਸਿਆ ਗਿਆ ਹੈ ਕਿ ਇੰਸਪੈਕਸ਼ਨ ਦੌਰਾਨ ਇਹ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਕਿ ਕਲੱਬ ਕੋਲ ਕਿੰਨਾ ਏਰੀਆ ਇਸ ਸਮੇਂ ਸ਼ਾਮਲ ਹੈ। ਇਸਦੇ ਨਾਲ ਹੀ ਕਲੱਬ ਦੀ ਉਸਾਰੀ ਬਿਲਡਿੰਗ ਪਲਾਨ ਦੇ ਹਿਸਾਬ ਨਾਲ ਹੋਈ ਹੈ ਜਾਂ ਨਹੀਂ? ਬਿਲਡਿੰਗ ਪਲਾਨ ਨੂੰ ਅਸਟੇਟ ਆਫਿਸ ਦੀ ਅਪਰੂਵਲ ਹਾਸਿਲ ਹੈ ਜਾਂ ਨਹੀਂ, ਇਹ ਵੀ ਡਿਟੇਲ ਲਈ ਜਾਵੇਗੀ। ਸੂਤਰਾਂ ਅਨੁਸਾਰ ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਇਕ ਹੋਰ ਮੀਟਿੰਗ ਹੋਵੇਗੀ, ਜਿਸ 'ਚ ਕਲੱਬ ਦੀ ਇੰਸਪੈਕਸ਼ਨ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ 'ਤੇ ਚਰਚਾ ਕੀਤੀ ਜਾਵੇਗੀ। 


Related News