ਜਲੰਧਰ ਦੇ ਇਸ Couple ਦੀ ਕਰਤੂਤ ਨੇ ਉਡਾਏ ਸਭ ਦੇ ਹੋਸ਼, ਥਾਣੇ ਪਹੁੰਚਿਆ ਮਾਮਲਾ
Friday, Oct 04, 2024 - 06:59 PM (IST)
ਜਲੰਧਰ (ਵਰੁਣ)–ਲੱਧੇਵਾਲੀ ਦੇ ਮੋਹਨ ਵਿਹਾਰ ਵਿਚ 4 ਮਰਲੇ ਦੇ ਘਰ ’ਤੇ 20 ਲੱਖ ਦਾ ਲੋਨ ਲੈਣ ਦੇ ਬਾਵਜੂਦ ਪਤੀ-ਪਤਨੀ ਨੇ ਆਪਣੇ ਜਾਣਕਾਰਾਂ ਤੋਂ 6 ਲੱਖ ਰੁਪਏ ਦਾ ਬਿਆਨਾ ਲੈ ਕੇ ਠੱਗੀ ਮਾਰ ਲਈ। ਥਾਣਾ ਨੰਬਰ 8 ਵਿਚ ਸ਼ਿਕਾਇਤ ਦੇਣ ’ਤੇ ਦੋਵੇਂ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜੀਵ ਪੁੱਤਰ ਅਨਿਲ ਕੁਮਾਰ ਨਿਵਾਸੀ ਨਿਊ ਹਰਦਿਆਲ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦਾ ਰਹਿਣ ਵਾਲਾ ਅਨੂਪ ਕੁਮਾਰ ਨਿਊ ਹਰਦਿਆਲ ਨਗਰ ਸਥਿਤ ਆਪਣੇ ਘਰ ਤੋਂ ਮੋਹਨ ਵਿਹਾਰ ਵਿਚ ਸ਼ਿਫ਼ਟ ਹੋਇਆ ਸੀ। ਕੁਝ ਸਮੇਂ ਬਾਅਦ ਉਹ ਉਸ ਦੇ ਘਰ ਆਇਆ ਅਤੇ ਕਹਿਣ ਲੱਗਾ ਕਿ ਮੋਹਨ ਵਿਹਾਰ ਵਿਚ ਉਸ ਦਾ 4 ਮਰਲੇ 125 ਵਰਗ ਫੁੱਟ ਦਾ ਘਰ ਹੈ, ਜਿਹੜਾ ਉਸ ਦੀ ਪਤਨੀ ਦੇ ਨਾਂ ’ਤੇ ਹੈ, ਉਹ ਉਸ ਨੂੰ ਵੇਚਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਸ ਸਤਿਸੰਗ ਘਰ 'ਚ ਪਹੁੰਚਣਗੇ ਬਾਬਾ ਗੁਰਿੰਦਰ ਢਿੱਲੋਂ
ਰਾਜੀਵ ਨੇ ਉਕਤ ਪ੍ਰਾਪਰਟੀ ਖ਼ਰੀਦਣ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਵਿਚਕਾਰ 16 ਲੱਖ ਰੁਪਏ ਵਿਚ ਸੌਦਾ ਹੋ ਗਿਆ। ਰਾਜੀਵ ਦਾ ਕਹਿਣਾ ਹੈ ਕਿ ਉਸ ਨੇ ਅਨੂਪ ਅਤੇ ਉਸ ਦੀ ਪਤਨੀ ਸੋਨੀਆ ਨਾਲ ਬਿਆਨਾ ਕਰ ਲਿਆ ਅਤੇ 2 ਲੱਖ ਰੁਪਏ ਕੈਸ਼ ਅਨੂਪ ਨਿਵਾਸੀ ਮੋਹਨ ਵਿਹਾਰ ਅਤੇ ਉਸ ਦੀ ਪਤਨੀ ਸੋਨੀਆ ਨੂੰ ਦੇ ਦਿੱਤੇ। ਬਿਆਨੇ ਅਨੁਸਾਰ ਰਜਿਸਟਰੀ ਕਰਵਾਉਣ ਦੀ ਮਿਆਦ 30 ਜੁਲਾਈ 2022 ਸੀ। ਦੋਸ਼ ਹੈ ਕਿ ਅਨੂਪ ਨੇ ਇਹ ਕਹਿ ਕੇ ਇਕ ਮਹੀਨਾ ਰਜਿਸਟਰੀ ਦਾ ਸਮਾਂ ਵਧਾ ਲਿਆ ਕਿ ਉਨ੍ਹਾਂ ਦੀ ਰਜਿਸਟਰੀ ਬੈਂਕ ਵਿਚ ਪਈ ਹੈ। ਰਜਿਸਟਰੀ ਕਰਵਾਉਣ ਦਾ ਸਮਾਂ ਆਉਣ ’ਤੇ ਪੀੜਤ ਧਿਰ ਨੇ ਵਾਰ-ਵਾਰ ਰਜਿਸਟਰੀ ਕਰਵਾਉਣ ਲਈ ਕਿਹਾ ਪਰ ਉਹ ਟਾਲ-ਮਟੋਲ ਕਰਦੇ ਰਹੇ ਅਤੇ ਬਾਅਦ ਵਿਚ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ। ਰਾਜੀਵ ਦਾ ਕਹਿਣਾ ਹੈ ਕਿ ਉਨ੍ਹਾਂ ਸਮਾਂ ਆਉਣ ’ਤੇ ਇਕ ਹੋਰ ਬਿਆਨਾ ਕੀਤਾ, ਜਿਸ ਵਿਚ 4 ਲੱਖ ਰੁਪਏ ਹੋਰ ਲੈ ਲਏ ਅਤੇ ਰਜਿਸਟਰੀ ਦਾ ਸਮਾਂ 10 ਜੁਲਾਈ 2023 ਦਾ ਦੇ ਦਿੱਤਾ।
ਇਹ ਵੀ ਪੜ੍ਹੋ- ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਨੇ ਖੋਲ੍ਹੇ ਮਾਂ-ਪਿਓ ਦੇ ਰਾਜ਼
ਰਜਿਸਟਰੀ ਕਰਵਾਉਣ ਵਾਲੇ ਦਿਨ ਅਨੂਪ ਨੇ ਫੋਨ ਕਰਕੇ ਕਿਹਾ ਕਿ ਉਸ ਨੇ ਜਿਸ ਪ੍ਰਾਪਰਟੀ ਦਾ ਸੌਦਾ ਕੀਤਾ ਸੀ, ਉਸ ਵਿਚੋਂ ਕੁਝ ਹਿੱਸਾ ਕਿਸੇ ਨੂੰ ਵੇਚ ਦਿੱਤਾ ਹੈ, ਜਿਸ ਕਾਰਨ ਉਹ 2 ਮਹੀਨਿਆਂ ਵਿਚ ਬਿਆਨੇ ਦੇ ਲਏ 6 ਲੱਖ ਰੁਪਏ ਮੋੜ ਦੇਵੇਗਾ ਪਰ ਅਜਿਹਾ ਨਹੀਂ ਹੋਇਆ। ਰਾਜੀਵ ਨੇ ਆਪਣੇ ਲੈਵਲ ’ਤੇ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਅਨੂਪ ਅਤੇ ਸੋਨੀਆ ਨੇ ਉਕਤ ਘਰ ਦੀ ਰਜਿਸਟਰੀ ਬੈਂਕ ਵਿਚ ਰੱਖ ਕੇ ਉਸ ’ਤੇ 20 ਲੱਖ ਰੁਪਏ ਦਾ ਲੋਨ ਲਿਆ ਹੋਇਆ ਹੈ। ਇਸ ਸਬੰਧੀ ਰਾਜੀਵ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਵਾਰ-ਵਾਰ ਅਨੂਪ ਅਤੇ ਉਸਦੀ ਪਤਨੀ ਨੂੰ ਨੋਟਿਸ ਭੇਜੇ ਪਰ ਉਹ ਦੋਵੇਂ ਜਾਂਚ ਵਿਚ ਸ਼ਾਮਲ ਨਹੀਂ ਹੋਏ। ਥਾਣਾ ਨੰਬਰ 8 ਦੀ ਪੁਲਸ ਨੇ ਅਨੂਪ ਅਤੇ ਉਸ ਦੀ ਪਤਨੀ ਸੋਨੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ