ਲਾਹਣ ਤੇ ਚਾਲੂ ਭੱਠੀ ਸਣੇ ਮੁਲਜ਼ਮ ਕਾਬੂ

Friday, Apr 20, 2018 - 02:25 AM (IST)

ਧਿਆਨਪੁਰ, ਕਾਲਾ ਅਫਗਾਨਾ,   (ਬਲਵਿੰਦਰ)-  ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਦੀਪਕ ਰਾਏ ਦੀ ਅਗਵਾਈ ਹੇਠ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਨੇ ਲਾਹਣ ਤੇ ਚਾਲੂ ਭੱਟੀ ਸਮੇਤ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ 240 ਕਿਲੋ ਲਾਹਣ ਤੇ 8 ਡਰੰਮ ਬਰਾਮਦ ਕੀਤੇ ਗਏ ਹਨ। ਐਕਸਾਈਜ਼ ਐਕਟ ਤਹਿਤ ਪੂਰਨ ਸਿੰਘ ਤੇ ਬਲਵਿੰਦਰ ਸਿੰਘ ਦੋਵੇਂ ਵਾਸੀ ਨਬੀ ਨਗਰ ਵਿਰੁੱਧ ਕੇਸ ਦਰਜ ਕਰ ਦਿੱਤੇ ਗਏ ਹਨ। ਪੂਰਨ ਸਿੰਘ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਿਆ। 


Related News