ਵਿਆਹ ਵਾਲੇ ਘਰ ਛਾਇਆ ਮਾਤਮ, ਨਹੀਂ ਪਤਾ ਸੀ ਕੁੜੀ ਦੀ ਡੋਲੀ ਜਾਣ ਤੋਂ ਪਹਿਲਾਂ ਵਾਪਰ ਜਾਵੇਗਾ ਇਹ ਭਾਣਾ

Friday, Nov 24, 2023 - 06:33 PM (IST)

ਵਿਆਹ ਵਾਲੇ ਘਰ ਛਾਇਆ ਮਾਤਮ, ਨਹੀਂ ਪਤਾ ਸੀ ਕੁੜੀ ਦੀ ਡੋਲੀ ਜਾਣ ਤੋਂ ਪਹਿਲਾਂ ਵਾਪਰ ਜਾਵੇਗਾ ਇਹ ਭਾਣਾ

ਅਬੋਹਰ (ਸੁਨੀਲ) : ਬੀਤੀ ਦੇਰ ਰਾਤ ਮਲੋਟ ਚੌਕ ਵਿਖੇ ਵਿਆਹ ਲਈ ਆਏ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਵਾਪਸ ਪਰਤ ਰਹੇ ਇਕ ਵਿਅਕਤੀ ਦੀ ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਆਹ ਵਾਲੀ ਲੜਕੀ ਦੇ ਚਾਚਾ ਵਾਸੀ ਪਿੰਡ ਧਰਮਪੁਰਾ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇਕ ਵਿਅਕਤੀ ਅਤੇ 9 ਸਾਲਾ ਬੱਚਾ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿਥੋਂ ਵਿਅਕਤੀ ਦੀ ਹਾਲਤ ਨਾਜ਼ੁਕ ਹੋਣ ’ਤੇ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਜੋ ਕੀਤਾ ਸੁਣ ਉੱਡਣਗੇ ਹੋਸ਼

ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਦੇ ਰਹਿਣ ਵਾਲੇ 50 ਸਾਲਾ ਸੁਰਿੰਦਰ ਪੁੱਤਰ ਭਗੀਰਥ ਦੇ ਭਰਾ ਰਾਧੇਕ੍ਰਿਸ਼ਨ ਦੀ ਕਰੀਬ 2 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦੀ ਬੇਟੀ ਦਾ ਵਿਆਹ ਦਾ ਪੂਰਾ ਪ੍ਰਬੰਧ ਸੁਰਿੰਦਰ ਹੀ ਕਰ ਰਿਹਾ ਸੀ। ਅੱਜ ਸਵੇਰੇ ਉਸਦੀ ਭਤੀਜੀ ਦਾ ਵਿਆਹ ਸੀ। ਬੀਤੀ ਰਾਤ ਕਰੀਬ 11 ਵਜੇ ਸੁਰਿੰਦਰ, ਉਨ੍ਹਾਂ ਦਾ ਇਕ ਰਿਸ਼ਤੇਦਾਰ ਵਿਨੋਦ ਕੁਮਾਰ ਅਤੇ 9 ਸਾਲ ਦਾ ਬੱਚਾ ਪ੍ਰਦੀਪ ਘਰ ’ਚ ਆਏ ਹੋਰ ਰਿਸ਼ਤੇਦਾਰਾਂ ਨੂੰ ਅਬੋਹਰ ਮਲੋਟ ਬਾਈਪਾਸ ’ਤੇ ਸਥਿਤ ਖਾਲਸਾ ਕਾਲਜ ਨੇੜੇ ਕਾਰ ’ਚ ਛੱਡ ਕੇ ਘਰ ਵਾਪਸ ਆ ਰਹੇ ਸੀ ਕਿ ਕਾਲਜ ਨੇੜੇ ਆਉਂਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੁਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵਿਨੋਦ ਅਤੇ ਬੱਚਾ ਜ਼ਖਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਵਿਨੋਦ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। 

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਪਿਓ ਨੇ ਸ਼ਰੇਆਮ ਸੜਕ ਵਿਚਕਾਰ ਦਾਤਰ ਨਾਲ ਵੱਢਿਆ ਪੁੱਤ, ਵੀਡੀਓ ਆਈ ਸਾਹਮਣੇ

ਲੜਕੀ ਦੇ ਚਾਚੇ ਦੀ ਮੌਤ ਦੀ ਖ਼ਬਰ ਪਰਿਵਾਰ ਦੇ ਮੁੱਖ ਮੈਂਬਰਾਂ ਨੂੰ ਹੀ ਦਿੱਤੀ ਗਈ ਤਾਂ ਜੋ ਵਿਆਹ ਵਿਚ ਵਿਘਨ ਨਾ ਪਵੇ, ਜਦਕਿ ਬਾਕੀ ਮੈਂਬਰਾਂ ਨੂੰ ਉਸ ਦੇ ਜ਼ਖਮੀ ਹੋਣ ਤੋਂ ਬਾਅਦ ਰੈਫਰ ਕਰਨ ਦੀ ਸੂਚਨਾ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸੁਰਿੰਦਰ ਦੀ ਦੀਆਂ 4 ਲੜਕੀਆਂ ਅਤੇ ਇਕ ਲੜਕਾ ਹੈ, ਜਿਨ੍ਹਾਂ ’ਚੋਂ 2 ਲੜਕੀਆਂ ਦਾ ਪਹਿਲਾਂ ਵਿਆਹ ਹੋਇਆ ਸੀ ਅਤੇ 2 ਲ਼ੜਕੀਆਂ ਦਾ ਵਿਆਹ 15 ਦਿਨ ਪਹਿਲਾਂ ਹੀ ਹੋਇਆ ਸੀ ਅਤੇ ਅੱਜ ਉਸਨੇ ਭਤੀਜੀ ਦਾ ਵਿਆਹ ਕਰਨਾ ਸੀ ਕਿ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਨੂੰ ਵੱਡੀ ਸਹੂਲਤ ਦੇਣ ਜਾ ਰਹੀ ਪੰਜਾਬ ਸਰਕਾਰ, ਚੁੱਕਿਆ ਜਾ ਰਿਹਾ ਇਹ ਵੱਡਾ ਕਦਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News