ਕਿਸ਼ਨਗ਼ੜ੍ਹ ਚੌਕ ’ਚ ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ''ਚ ਟਕਰਾਈਆਂ ਗੱਡੀਆਂ, 5 ਜ਼ਖ਼ਮੀ

01/02/2023 11:36:05 PM

ਕਿਸ਼ਨਗੜ੍ਹ/ਅਲਾਵਲਪੁਰ (ਬੈਂਸ, ਬੰਗੜ) : ਬੀਤੀ ਸਵੇਰੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਅੱਡਾ ਕਿਸ਼ਨਗੜ੍ਹ ’ਚ ਸੰਘਣੀ ਧੁੰਦ ਤੇ ਘੱਟ ਰੌਸ਼ਨੀ ਕਾਰਨ ਇਕ ਬਲੈਰੋ ਪਿਕਅੱਪ ਗੱਡੀ ਤੇ ਇਕ ਕਾਰ ਦੀ ਜ਼ਬਰਦਸਤ ਟਕੱਰ ਹੋ ਜਾਣ ਦੇ ਕਾਰਨ ਕਾਰ ’ਚ ਸਵਾਰ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖਬਰ ਪ੍ਰਾਪਤ ਹੈ।

ਇਹ ਵੀ ਪੜ੍ਹੋ : ਫੋਨ ਨਾ ਚੁੱਕਣ 'ਤੇ ਨੌਜਵਾਨ ਦੀ ਭਾਲ 'ਚ ਦੁਕਾਨ 'ਤੇ ਪੁੱਜੇ ਪਰਿਵਾਰ ਵਾਲੇ, ਦੇਖ ਉੱਡੇ ਹੋਸ਼

ਜਾਣਕਾਰੀ ਅਨੁਸਾਰ ਜਲੰਧਰ ਦੇ ਕਿਸੇ ਸਕੂਲ ਨਾਲ ਸਬੰਧਿਤ ਇਕ ਬਲੈਰੋ ਪਿਕਅੱਪ ਗੱਡੀ, ਜੋ ਕਿ ਜਲੰਧਰ ਤੋਂ ਟਾਂਡੇ ਵੱਲ ਨੂੰ ਜਾ ਰਹੀਂ ਸੀ ਤੇ ਉਸਦੇ ਪਿੱਛੇ ਆ ਰਹੀ ਇਕ ਕਾਰ ਉਕਤ ਬੈਲਰੋ ਗੱਡੀ ਦੇ ਆਚਨਕ ਕਿਸ਼ਨਗੜ੍ਹ ਚੌਕ ’ਚ ਸਵੇਰੇ ਸੰਘਣੀ ਧੁੰਦ ਹੋਣ ਕਾਰਨ ਜ਼ੋਰਦਾਰ ਟਕੱਰ ਹੋ ਗਈ। ਉਕਤ ਟਕੱਰ ਦੌਰਾਨ ਕਾਰ ’ਚ ਸਵਾਰ ਸੁਨੀਲ ਕੁਮਾਰ ਪੁੱਤਰ ਰਾਮ ਸਰੂਪ, ਮਨੀਸ਼ ਕੁਮਾਰ ਗੁਪਤਾ ਪੁੱਤਰ ਦਇਆ ਚੰਦ, ਹਰਗੋਪਾਲ ਸਿੰਘ ਪੁੱਤਰ ਸ਼ਿਵ ਸਿੰਘ, ਪੂਜਾ ਗੁਪਤਾ ਪਤਨੀ ਮਨੀਸ਼ ਕੁਮਾਰ, ਰਜਨੀਸ਼ ਬਾਲਾ ਪਤਨੀ ਹਰਗੋਪਾਲ ਸਿੰਘ ਸਾਰੇ ਨਿਵਾਸੀ ਅੰਬਾਲਾ ਤੋਂ ਆਪਣੀ ਕਾਰ 'ਚ ਸਵਾਰ ਹੋ ਕੇ ਜੰਮੂ ਵੱਲ ਨੂੰ ਜਾ ਰਹੇ ਸਨ। ਉਕਤ ਜ਼ਬਰਦਸਤ ਟੱਕਰ ’ਚ ਕਾਰ ’ਚ ਸਵਾਰ ਸਾਰੇ ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ’ਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਭੇਜਿਆ ਗਿਆ, ਜਿੱਥੇ ਡਾਕਟਰਾਂ ਵੱਲੋਂ ਪੂਜਾ ਗੁਪਤਾ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

PunjabKesari

ਇਸੇ ਹਾਦਸੇ ਦੇ ਕੁਝ ਸਮੇਂ ਬਾਅਦ ਹੀ ਉਕਤ ਚੌਕ ’ਚ ਕਸ਼ਮੀਰ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਅਲਾਵਲਪੁਰ ਆਪਣੀ ਕਾਰ ’ਚ ਅਲਾਵਲਪੁਰ ਤੋਂ ਕਿਸ਼ਨਗੜ੍ਹ ਚੌਕ ਤੋਂ ਕਰਤਾਰਪੁਰ ਵੱਲ ਨੂੰ ਜਾਣ ਲਈ ਪਾਰ ਕਰ ਰਿਹਾ ਸੀ ਤਾਂ ਇਸੇ ਦੌਰਾਨ ਰਮਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਬੁੱਢੀ ਪਿੰਡ (ਟਾਂਡਾ) ਦੀ ਕਾਰ ਨਾਲ ਟਕੱਰ ਹੋ ਗਈ |

PunjabKesari

ਇਸ ਹਾਦਸੇ ’ਚ ਦੋਨੋ ਕਾਰ ਸਵਾਰ ਤਾਂ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦੋਨਾਂ ਦੀਆਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਉਕਤ ਦੋਨੋਂ ਹਾਦਸਿਆਂ ਉਪਰੰਤ ਕਿਸ਼ਨਗੜ੍ਹ ਚੌਕ ’ਚ ਟ੍ਰੈਫਿਕ ਦੀ ਵਿਵਸਥਾ ਬੁਰੀ ਪ੍ਰਭਾਵਿਤ ਹੋ ਗਈ। ਸੂਚਨਾ ਮਿਲਣ ’ਤੇ ਹਾਈਵੇ ਟ੍ਰੈਫਿਕ ਪੁਲਸ 16 ਨੰ. ਗੱਡੀ ਮੁਲਾਜ਼ਮਾਂ ’ਚੋਂ ਏ. ਐੱਸ. ਆਈ. ਜੋਗਿੰਦਰ ਸਿੰਘ, ਏ. ਐੱਸ. ਆਈ. ਸੁਖਪਾਲ ਸਿੰਘ, ਅਲਾਵਲਪੁਰ ਪੁਲਸ ਚੌਕੀ ਤੋਂ ਸਬਇੰਸਪੈਕਟਰ ਸੁਖਵਿੰਦਰ ਸਿੰਘ ਤੇ ਦਿਹਾਤੀ ਟ੍ਰੈਫਿਕ ਪੁਲਸ ਦੇ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ ਦੀ ਪੁਲਸ ਪਾਰਟੀ ਵੱਲੋਂ ਜੇ. ਸੀ. ਬੀ. ਨੂੰ ਮੌਕੇ ’ਤੇ ਮੰਗਵਾ ਕੇ ਨੁਕਸਾਨਿਆ ਹੋਈਆਂ ਗਈਆਂ ਨੂੰ ਇਕ ਸਾਈਡ ’ਤੇ ਕਰਵਾ ਕੇ ਜਦੋ-ਜਹਿਦ ਉਪਰੰਤ ਪ੍ਰਭਾਵਿਤ ਹੋਈ ਟ੍ਰੈਫਿਕ ਵਿਵਸਥਾ ਨੂੰ ਸੰਚਾਰੂ ਢੰਗ ਨਾਲ ਚਾਲੂ ਕਰਵਾਇਆ।

PunjabKesari

ਇਸ ਮੌਕੇ ਇੰਸਪੈਕਟਰ ਮਨਜੀਤ ਸਿੰਘ ਨੇ ਉਚੇਚੇ ਤੌਰ ’ਤੇ ਆਖਿਆ ਕਿ ਸੰਘਣੀ ਧੁੰਦ ਤੇ ਘੱਟ ਰੌਸ਼ਨੀ ਨੂੰ ਧਿਆਨ ਹਿੱਤ ਰਖਦਿਆ ਸਾਰੇ ਵਾਹਨ ਚਾਲਕ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਗੱਡੀਆਂ ਨਿਰੰਤਰ ਸਪੀਡ ਵਿੱਚ ਚਲਾਇਆ ਜਾਵੇ, ਜਿਸ ਨਾਲ ਗੱਡੀਆਂ ਦੇ ਨਾਲ-ਨਾਲ ਆਪਣਾ ਤੇ ਦੂਸਰਿਆਂ ਦਾ ਬਚਾਅ ਕਰਦਿਆਂ ਹਾਦਸਿਆਂ ਤੋਂ ਬਚਿਆ ਜਾ ਸਕੇ।


Mandeep Singh

Content Editor

Related News