ਸੰਗਰੂਰ ਲੋਕ ਸਭਾ ਸੀਟ ’ਤੇ ਜਿੱਤ ਦੀ ਹੈਟ੍ਰਿਕ ਨਹੀਂ ਲਗਾ ਸਕੀ ‘ਆਪ’, ਸਿਮਰਨਜੀਤ ਮਾਨ ਨੇ ਜਿੱਤਿਆ ‘ਕਿਲ੍ਹਾ’
Sunday, Jun 26, 2022 - 03:26 PM (IST)
ਲੁਧਿਆਣਾ (ਹਿਤੇਸ਼) : ਸੰਗਰੂਰ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਦੌਰਾਨ ਸਿਮਰਨਜੀਤ ਮਾਨ ਦੀ ਜਿੱਤ ਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਹਾਰ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇਸ਼ ’ਚ ਪਹਿਲੀ ਵਾਰ ਪੰਜਾਬ ਰਾਹੀਂ ਲੋਕ ਸਭਾ ’ਚ ਦਾਖ਼ਲ ਹੋਈ ਸੀ, ਜਿਸ ’ਚ 2014 ਦੌਰਾਨ ਪੰਜਾਬ ’ਚੋਂ ਹੀ 4 ਲੋਕ ਸਭਾ ਮੈਂਬਰ ਬਣੇ ਸਨ ਅਤੇ 2019 ’ਚ ਸਿਰਫ਼ ਸੰਗਰੂਰ ਤੋਂ ਭਗਵੰਤ ਮਾਨ ਹੀ ਜਿੱਤੇ ਸਨ, ਜਿੱਥੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 4 ਅਤੇ 2022 ਦੌਰਾਨ ਸਾਰੀਆਂ 9 ਸੀਟਾਂ ਜਿੱਤੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : IAS ਅਧਿਕਾਰੀ ਸੰਜੇ ਪੋਪਲੀ ਦਾ ਇਲਜ਼ਾਮ, ਮੇਰੇ ਪੁੱਤਰ ਨੂੰ ਮੇਰੀਆਂ ਅੱਖਾਂ ਸਾਹਮਣੇ ਮਾਰਿਆ
ਇਨ੍ਹਾਂ ’ਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ, ਮੰਤਰੀ ਵਿਜੇ ਇੰਦਰ ਸਿੰਗਲਾ, ਰਜ਼ੀਆ ਸੁਲਤਾਨਾ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਸੰਗਰੂਰ ਸੀਟ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਸੀ, ਜਿਥੋਂ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਦਲਜੀਤ ਚੀਮਾ, ਸਿੱਖਿਆ ਮੰਤਰੀ ਮੀਤ ਹੇਅਰ ਵਿਧਾਇਕ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਥੇ ਆ ਕੇ ਆਪਣੇ ਉਮੀਦਵਾਰ ਲਈ ਰੋਡ ਸ਼ੋਅ ਕਰਕੇ ਗਏ, ਜਿਸ ਤੋਂ ਬਾਅਦ ‘ਆਪ’ ਨੂੰ ਇਸ ਸੀਟ ’ਤੇ ਜਿੱਤ ਦੀ ਹੈਟ੍ਰਿਕ ਲਗਾਉਣ ਦੇ ਮਾਮਲੇ ’ਚ ਸਫਲਤਾ ਨਹੀਂ ਮਿਲੀ।