ਕੈਨੇਡਾ ਡੇਅ ‘ਤੇ ਬਰੈਂਪਟਨ 'ਚ 5ਵਾਂ ਵਿਸ਼ਾਲ ਮੇਲਾ

Thursday, Jun 20, 2019 - 01:05 AM (IST)

ਕੈਨੇਡਾ ਡੇਅ ‘ਤੇ ਬਰੈਂਪਟਨ 'ਚ 5ਵਾਂ ਵਿਸ਼ਾਲ ਮੇਲਾ


ਜਲੰਧਰ/ਬਰੈਂਪਟਨ (ਰਮਨ ਸੋਢੀ) - ਪੰਜ-ਆਬ ਟੀਵੀ ਵੱਲੋਂ ਕੈਨੇਡਾ ਡੇਅ 'ਤੇ ਹਰ ਸਾਲ ਕਰਵਾਇਆ ਜਾਣ ਵਾਲਾ ਮੇਲਾ ਇਸ ਵਾਰ 1 ਜੁਲਾਈ ਨੂੰ ਸ਼ੈਰੀਡਨ ਕਾਲਜ ਦੇ ਡੇਵਿਸ ਕੈਂਪਸ 'ਚ ਹੋਣ ਜਾ ਰਿਹਾ ਹੈ। ਪ੍ਰਸਿੱਧ ਪੰਜਾਬੀ ਕਲਾਕਾਰ ਗੈਰੀ ਸੰਧੂ, ਨਛੱਤਰ ਗਿੱਲ, ਗੀਤਾ ਜੈਲਦਾਰ, ਸਾਰਥੀ ਕੇ, ਹਰਫ ਚੀਮਾ, ਜੈਨੀ ਜੌਹਲ,ਅਮਰ ਸੈਂਬੀ, ਦਿਲਪ੍ਰੀਤ ਸਿੰਘ ਅਤੇ ਗੁਰਸੇਵਕ ਸੋਨੀ ਆਦਿ ਕਲਾਕਾਰ ਇਸ ਮੇਲੇ ਦੀਆਂ ਰੌਣਕਾਂ ਵਧਾਉਣਗੇ। ਦੱਸਣਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕ ਪਹੁੰਚਦੇ ਹਨ। ਤੁਸੀਂ ਇਸ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ 1 ਜੁਲਾਈ ਨੂੰ 'ਜਗਬਾਣੀ' ਟੀਵੀ 'ਤੇ ਵੀ ਵੇਖ ਸਕੋਗੇ। ਦਰਸ਼ਕਾਂ ਦੇ ਲਈ ਇਸ ਮੇਲੇ 'ਚ ਫਰੀ ਐਂਟਰੀ ਰੱਖੀ ਗਈ ਹੈ।


author

Khushdeep Jassi

Content Editor

Related News