ਪਿਓ ਦੀ ਨਸ਼ੇ ਦੀ ਆਦਤ ਨੇ ਕੱਖੋਂ ਹੌਲਾ ਕੀਤਾ ਪਰਿਵਾਰ, 12 ਸਾਲਾ ਪੁੱਤ ਨੇ ਮੋਢਿਆਂ ''ਤੇ ਚੁੱਕੀ ਘਰ ਦੀ ਜ਼ਿੰਮੇਵਾਰੀ

Monday, Oct 02, 2023 - 06:34 PM (IST)

ਪਿਓ ਦੀ ਨਸ਼ੇ ਦੀ ਆਦਤ ਨੇ ਕੱਖੋਂ ਹੌਲਾ ਕੀਤਾ ਪਰਿਵਾਰ, 12 ਸਾਲਾ ਪੁੱਤ ਨੇ ਮੋਢਿਆਂ ''ਤੇ ਚੁੱਕੀ ਘਰ ਦੀ ਜ਼ਿੰਮੇਵਾਰੀ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਸੁਲਤਾਨਵਿੰਡ ਖ਼ੇਤਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ 12 ਸਾਲਾ ਗੁਰਵਿੰਦਰ ਸਿੰਘ ਪੜ੍ਹਣ-ਲਿਖਣ ਦੀ ਉਮਰ 'ਚ  ਰੇਹੜੀ ਲਗਾ ਕੇ ਆਈਸ ਕ੍ਰੀਮ ਵੇਚ ਰਿਹਾ ਹੈ। ਉਹ ਬੱਚਾ ਕੰਮ ਇਸ ਲਈ ਕਰਨ ਲਈ ਮਜ਼ਬੂਰ ਹੈ ਕਿ ਉਹ ਆਪਣੇ ਨਸ਼ਾ ਪੀੜਤ ਪਿਓ ਦਾ ਇਲਾਜ ਕਰਵਾ ਸਕੇ ਅਤੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਖਿਲਾ ਸਕੇ। ਨਸ਼ੇ ਕਾਰਨ ਪਿਤਾ ਲਾਚਾਰ ਹੋ ਗਏ ਹਨ ਤੇ ਪੂਰਾ ਦਿਨ ਉਹ ਨਸ਼ੇ 'ਚ ਰਹਿੰਦਾ ਸੀ। ਨਸ਼ੇ ਕਾਰਨ ਉਸ ਨੇ ਘਰ ਦਾ ਸਾਮਾਨ ਤੱਕ ਵੀ ਵੇਚ ਦਿੱਤਾ। 

ਇਹ ਵੀ ਪੜ੍ਹੋ- ਅਜਨਾਲਾ ਦੇ ਸਕੂਲ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ, ਪੁਲਸ ਨੇ ਇੰਝ ਸਵਾਰੀ ਭੁਗਤ

ਨਸ਼ੇ ਕਾਰਨ ਪਿਓ ਦੀ ਹਾਲਤ ਵਿਗੜਦੀ ਗਈ। ਇਕ ਦਿਨ ਅਜਿਹਾ ਆਇਆ ਜਦੋਂ ਘਰ 'ਚ ਵੇਚਣ ਲਈ ਕੁਝ ਨਹੀਂ ਬਚਿਆ। ਲੋਕਾਂ ਨੇ ਉਧਾਰ ਤੋਂ ਮਨਾ ਕਰ ਦਿੱਤਾ। ਫ਼ਿਰ ਜਦੋਂ ਉਹ ਨਸ਼ੇ ਦੀ ਤੋੜ ਕਾਰਨ ਤੜਪਣ ਲੱਗਾ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਗਿਆ। ਪਿਛਲੇ 6 ਮਹੀਨਿਆਂ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ ਜਿਸ 'ਤੇ ਹਰ ਮਹੀਨੇ 5 ਹਜ਼ਾਰ ਰੁਪਏ ਖਰਚ ਆਉਂਦਾ ਹੈ। ਖਰਚੇ ਦਾ ਪੈਸਾ ਉਸ ਦਾ ਪੁੱਤਰ ਆਈਸ ਕ੍ਰੀਮ ਵੇਚ ਕੇ ਕਮਾ ਰਿਹਾ ਹੈ। ਗੁਰਵਿੰਦਰ ਦੇ ਛੋਟੇ-ਛੋਟੇ ਮੋਢਿਆਂ 'ਤੇ ਪਰਿਵਾਰ ਦੀ ਜ਼ਿੰਮੇਵਾਰੀ ਆ ਪਈ ਹੈ। 

ਇਹ ਵੀ ਪੜ੍ਹੋ-  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ

ਗੁਰਵਿੰਦਰ ਨੇ ਦੱਸਿਆ ਕਿ ਪਿਓ ਦੇ ਨਸ਼ਾ ਕਰਨ ਦੀ ਆਦਤ ਕਾਰਨ ਉਹ ਪੜ੍ਹਾਈ ਕਰਨ ਤੋਂ ਵਾਂਝਾ ਰਹਿ ਗਿਆ। 7ਵੀਂ ਜਮਾਤ 'ਚ ਹੀ ਉਸ ਨੂੰ ਪੜ੍ਹਾਈ ਛੱਡਣੀ ਪਈ। ਆਈਸ ਕ੍ਰੀਮ ਅਤੇ ਕੁਲਫੀਆਂ ਵੇਚ ਕੇ ਹੀ ਉਹ ਪਰਿਵਾਰ ਨੂੰ ਪਾਲ ਰਿਹਾ ਹੈ ਅਤੇ ਪਿਓ ਦਾ ਇਲਾਜ ਕਰਵਾ ਰਿਹਾ ਹੈ। ਉਹ ਰਾਤੀਂ 12 ਵਜੇ ਤੱਕ ਕੰਮ ਕਰਦਾ ਹੈ। ਉਸ ਦੀ ਮਾਂ ਵੀ ਉਸ ਦੇ ਨਾਲ ਆ ਜਾਂਦੀ ਹੈ, ਤਾਂ ਕਿ ਬੱਚਾ ਦੇਖ ਕੇ ਕੋਈ ਮਿਹਨਤ ਦੀ ਕਮਾਈ ਲੁੱਟ ਨਾ ਲਵੇ। ਉਸ ਦੇ ਪਰਿਵਾਰ 'ਚ ਉਸ ਦੀ ਮਾਂ ਅਤੇ 2 ਭੈਣਾਂ ਹਨ।  ਗੁਰਵਿੰਦਰ ਨੇ ਕਿਹਾ ਕਿ ਉਹ ਪੜ੍ਹ-ਲਿਖ ਕੇ ਫੌਜੀ ਅਫ਼ਸਰ ਬਣਨਾ ਚਾਹੁੰਦਾ ਸੀ। ਦੇਸ਼ ਦੀ ਸੇਵਾ ਕਰਨ ਦਾ ਉਸ ਦਾ ਇਹ ਸੁਫ਼ਨਾ, ਸ਼ਾਇਦ ਅਧੂਰਾ ਹੀ ਰਹਿ ਜਾਵੇਗਾ।

ਇਹ ਵੀ ਪੜ੍ਹੋ-  ਭੇਤਭਰੇ ਹਾਲਾਤ ’ਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਦੱਸਿਆ ਇਹ ਕਾਰਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News