ਸਮੱਗਲਰਾਂ ’ਤੇ ਭਾਰੀ ਪੈ ਰਹੀਆਂ ‘ਵਿਲੇਜ ਡਿਫੈਂਸ ਕਮੇਟੀਆਂ’, 15 ਦਿਨਾਂ ’ਚ 20 ਕਿਲੋ ਹੈਰੋਇਨ, 3 ਡਰੋਨ ਤੇ 1 ਨੂੰ ਕੀਤਾ ਕਾਬੂ

Monday, Jun 12, 2023 - 05:35 PM (IST)

ਅੰਮ੍ਰਿਤਸਰ (ਜ.ਬ)- ਭਾਰਤ-ਪਾਕਿਸਤਾਨ ਬਾਰਡਰ ’ਤੇ ਹੈਰੋਇਨ ਅਤੇ ਹਥਿਆਰਾਂ ਦੀ ਸਮਗੱਲਿੰਗ ਰੋਕਣ ਲਈ ਜਿਥੇ ਸਰਕਾਰ ਵੱਲੋਂ ਡਰੋਨ ਅਤੇ ਹੈਰੋਇਨ ਦੀ ਸੂਚਨਾ ਦੇਣ ਵਾਲਿਆਂ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਤਾਂ ਉਥੇ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਈ ਗਈ ਵਿਲੇਜ ਡਿਫੈਂਸ ਕਮੇਟੀਆਂ ਅਤੇ ਵੀ. ਪੀ. ਓ. (ਵਿਲੇਜ ਪੁਲਸ ਅਫ਼ਸਰ) ਇਸ ਸਮੇਂ ਸਮੱਗਲਰਾਂ ’ਤੇ ਭਾਰੀ ਪੈ ਰਹੇ ਹਨ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ 120 ਕਿਲੋਮੀਟਰ ਲੰਮੇ ਬਾਰਡਰ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 15 ਦਿਨਾਂ ਦੌਰਾਨ 20 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ ਅਤੇ ਇਕ ਸਮੱਗਲਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦੋਂਕਿ ਤਿੰਨ ਡਰੋਨ ਵੀ ਫੜੇ ਜਾ ਚੁੱਕੇ ਹਨ। ਪ੍ਰਸ਼ਾਸਨ ਵਲੋਂ ਅੰਮ੍ਰਿਤਸਰ ਜ਼ਿਲ੍ਹੇ ’ਚ 108 ਵੀ. ਪੀ. ਓ. ਤਾਇਨਾਤ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਸੰਵੇਦਨਸ਼ੀਲ ਪਿੰਡਾਂ ’ਚ ਜਿਥੇ ਡਿਫੈਂਸ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ’ਚ ਪਿੰਡ ਦੇ ਹੀ ਵਾਲੰਟੀਅਰਸ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਰਾਤ ਦੇ ਸਮੇਂ ਪੁਲਸ ਨਾਲ ਮਿਲ ਕੇ ਡਰੋਨ ਦੀ ਮੂਵਮੈਂਟ ’ਤੇ ਨਜ਼ਰ ਰੱਖਦੇ ਹਨ ਅਤੇ ਜਿਵੇਂ ਹੀ ਡਰੋਨ ਦੀ ਆਵਾਜ਼ ਜਾਂ ਕਿਸੇ ਤਰ੍ਹਾਂ ਦੀ ਕੋਈ ਵਸਤੂ ਡਿੱਗਣ ਦੀ ਆਵਾਜ਼ ਆਉਂਦੀ ਹੈ ਤਾਂ ਮੌਕੇ ’ਤੇ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ- ਦੀਨਾਨਗਰ ਦੇ ਵਿਕਰਮਜੀਤ ਨੇ ਕੈਨੇਡਾ 'ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਮਾਂ ਦਾ ਸੁਫ਼ਨਾ ਹੋਇਆ ਪੂਰਾ

‘ਵਿਲੇਜ ਡਿਫੈਂਸ ਕਮੇਟੀਆਂ’ ਦੀ ਗੱਲ ਕਰੀਏ ਤਾਂ ਜ਼ਿਲਾ ਪ੍ਰਸ਼ਾਸਨ ਵਲੋਂ ਨਵ-ਨਿਯੁਕਤ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਖੁਦ ਡਿਫੈਂਸ ਕਮੇਟੀਆਂ ਨਾਲ ਬੈਠਕਾਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਪੁਲਸ ਦੀ ਮਦਦ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ ਅਤੇ ਹੁਣ ਜਿਹੇ ਡੀ. ਸੀ. ਵਲੋਂ ਅਜਨਾਲਾ ਦੇ ਸਰਹੱਦੀ ਪਿੰਡਾਂ ’ਚ ਬਣਾਈ ਗਈ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਨਾਲ ਬੈਠਕ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਰਾਤ ਦਿਨ ਉਨ੍ਹਾਂ ਲੋਕਾਂ ਨਾਲ ਹੈ ਜੋ ਨਸ਼ੇ ਦੇ ਸੌਦਾਗਰਾਂ ਨੂੰ ਫੜਾਉਣ ’ਚ ਸਰਕਾਰ ਦੀ ਮਦਦ ਕਰਨਗੇ ਓਵੇਂ ਹੀ ਡੀ. ਸੀ. ਨੇ ਆਪਣਾ ਅਹੁਦਾ ਸੰਭਾਲਦੇ ਹੀ ਸਭ ਤੋਂ ਪਹਿਲੇ ਨਸ਼ੇ ਦੀ ਵਿਕਰੀ ’ਤੇ ਰੋਕ ਲਗਾਉਣ ਅਤੇ ਇਸ ਦੀ ਆਮਦ ਰੋਕਣ ਸਬੰਧੀ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਨ ਲਈ ਕਿਹਾ ਸੀ।

 

PunjabKesariਪਿੰਡਾਂ ’ਚ ਬਾਹਰੋਂ ਆਏ ਵਿਅਕਤੀ ਨੂੰ ਪਹਿਚਣਨਾ ਆਸਾਨ

ਸਰਹੱਦੀ ਪਿੰਡਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਪਿੰਡਾਂ ’ਚ ਆਬਾਦੀ ਕਾਫੀ ਘੱਟ ਹੈ ਅਤੇ ਇਥੇ ਰਹਿਣ ਵਾਲੇ ਸਾਰੇ ਨਿਵਾਸੀ ਆਮ ਤੌਰ ’ਤੇ ਇਕ-ਦੂਜੇ ਨੂੰ ਪਹਿਚਾਣਦੇ ਹਨ ਅਜਿਹੇ ’ਚ ਜੇਕਰ ਕੋਈ ਬਾਹਰੀ ਜੋ ਖਾਸ ਤੌਰ ’ਤੇ ਰਾਤ ਦੇ ਸਮੇਂ ’ਚ ਘੁੰਮਦਾ ਨਜ਼ਰ ਆਏ ਤਾਂ ਉਸ ਨੂੰ ਆਸਾਨੀ ਨਾਲ ਪਹਿਚਾਣਿਆ ਜਾ ਸਕਦਾ ਹੈ। ਪਿੰਡ ਧਨੌਆ ਖੁਰਦ ’ਚ ਜਿਸ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਵਿਲੇਜ ਡਿਫੈਂਸ ਕਮੇਟੀ ਨੇ ਹੀ ਫੜਿਆ ਸੀ ਕਿਉਂਕਿ ਰਾਤ ਦੇ ਸਮੇਂ ਜਦੋਂ ਉਨ੍ਹਾਂ ਨੂੰ ਆਵਾਜ਼ ਲਗਾਈ ਗਈ ਤਾਂ ਸਮੱਗਲਰਾਂ ਨੇ ਦੌੜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਸ ਦੇ ਦੋ ਹੋਰ ਸਾਥੀ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ ਜਿਨ੍ਹਾਂ ਦੀ ਭਾਲ ’ਚ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਖ਼ਤਰੇ ਦੇ ਮੰਡਰਾਉਣ ਲੱਗੇ ਬੱਦਲ, ਜਥੇਬੰਦੀਆਂ ਦੀ ਅੜੀ ਕਾਰਨ ਕੈਂਸਲ ਹੋ ਸਕਦੈ ਪ੍ਰਾਜੈਕ

ਆਪਸੀ ਮੁਕਾਬਲੇਬਾਜ਼ੀ ’ਚ ਬੀ.ਐੱਸ ਐੱਫ. ਵੀ ਅਲਰਟ

ਪੁਲਸ ਅਤੇ ਬੀ. ਐੱਸ. ਐੱਫ. ਦੇ ਜੁਆਇੰਟ ਆਪ੍ਰੇਸ਼ਨ ’ਚ ਲਗਾਤਾਰ ਤਿੰਨ ਕੇਸ ਬਣਾਏ ਗਏ ਹਨ ਜਿਸ ’ਚ ਹੈਰੋਇਨ, ਇਕ ਸਮੱਗਲਰ ਅਤੇ ਡ੍ਰੋਨ ਫੜੇ ਗਏ ਹਨ। ਅਜਿਹੇ ’ਚ ਬੀ. ਐੱਸ. ਐੱਫ. ਵੀ ਇਸ ਮੁਕਾਬਲੇਬਾਜ਼ੀ ’ਚ ਅਲਰਟ ਹੈ ਅਤੇ ਆਪਣੇ ਦਮ ’ਤੇ ਨਵੇਂ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਨੀਵਾਰ ਨੂੰ ਪਿੰਡ ਰਾਏ ਦੇ ਇਲਾਕੇ ’ਚ ਜੋ 5 ਕਿਲੋ 5 ਸੌ ਗ੍ਰਾਮ ਹੈਰੋਇਨ ਫੜੀ ਗਈ ਉਹ ਬੀ. ਐੱਸ. ਐੱਫ. ਦਾ ਆਪਣਾ ਕੇਸ ਸੀ ਜਿਸ ’ਚ ਪੁਲਸ ਦੀ ਕੋਈ ਭੂਮਿਕਾ ਨਹੀਂ ਸੀ।

ਪੁਲਸ ਦੇ ਰਹੀ ਵਧੀਆ ਇਨਾਮ

ਪਾਕਿਸਤਾਨ ਵਲੋਂ ਆਏ ਡਰੋਨ ਵਲੋਂ ਸੁੱਟੀ ਗਈ ਖੇਪ ਚੁੱਕਣ ਵਾਲੇ ਸਮੱਗਲਰ ਨੂੰ ਉਸ ਦਾ ਆਕਾ ਇੰਨਾ ਇਨਾਮ ਨਹੀਂ ਦਿੰਦਾ ਹੈ ਿਜੰਨਾ ਇਨ੍ਹੀਂ ਦਿਨੀਂ ਪੁਲਸ ਵਲੋਂ ਦਿੱਤਾ ਜਾ ਰਿਹਾ ਹੈ ਆਮ ਤੌਰ ’ਤੇ ਸਮੱਗਲਰ ਕਿਸੇ ਨਾ ਿਕਸੇ ਗਰੀਬ ਵਿਅਕਤੀ ਨੂੰ ਥੋੜ੍ਹਾ ਬਹੁਤ ਲਾਲਚ ਦੇ ਕੇ ਖੇਪ ਚੁੱਕਣ ਲਈ ਭੇਜਦੇ ਹਨ ਪਰ ਸਰਕਾਰ ਵਲੋਂ ਇਕ ਨੰਬਰ ’ਚ ਦਿੱਤੀ ਜਾਣ ਵਾਲੀ ਇਨਾਮੀ ਰਕਮ ਇਸ ਤੋਂ ਕਾਫੀ ਵੱਧ ਹੈ ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸ ਇਨਾਮੀ ਰਕਮ ਨੂੰ ਸਰਕਾਰ ਹੋਰ ਵਧਾ ਦੇ ਦੇਵੇ ਤਾਂ ਵੱਧ ਸਫਲਤਾ ਮਿਲ ਸਕਦੀ ਹੈ।

ਇਹ ਵੀ ਪੜ੍ਹੋ- ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ

ਸਰਕਾਰ ਨੇ ਤਾਇਨਾਤ ਕੀਤਾ ਈਮਾਨਦਾਰ ਡੀ. ਆਈ. ਜੀ ਬਾਰਡਰ ਰੇਂਜ

ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਮਾਨ ਸਰਕਾਰ ਵਲੋਂ ਡੀ. ਆਈ. ਜੀ. ਨਰਿੰਦਰ ਭਾਰਗਵ ਵਰਗੇ ਸਖਤ ਤੇ ਈਮਾਨਦਾਰ ਅਧਿਕਾਰੀ ਨੂੰ ਡੀ. ਆਈ. ਜੀ. ਬਾਰਡਰ ਰੇਂਜ ਤਾਇਨਾਤ ਕੀਤਾ ਗਿਆ ਹੈ ਜਿਸ ਕੋਲ ਨਸ਼ੇ ਦੀ ਸਮੱਗਲਿੰਗ ਰੋਕਣ ਦਾ ਇਕ ਵੱਡਾ ਅਨੁਭਵ ਹੈ। ਉਸ ਦੀਆਂ ਕੋੋਸ਼ਿਸ਼ਾਂ ਨਾਲ ਹੀ ਸਭ ਤੋਂ ਪਹਿਲੇ ਸਰਹੱਦੀ ਪਿੰਡਾਂ ’ਚ ਵੀ. ਪੀ. ਓ. ਤਾਇਨਾਤ ਕੀਤੇ ਗਏ ਸਨ।

ਇਹ ਵੀ ਪੜ੍ਹੋ- 14 ਸਾਲਾ ਅਨਮੋਲਪ੍ਰੀਤ ਨੂੰ ਅਣਪਛਾਤੀ ਗੱਡੀ ਨੇ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Anuradha

Content Editor

Related News