‘ਬਰਗਾਡ਼ੀ ਕਾਂਡ’ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਸਬੰਧੀ ‘ਆਪ’ ਨੇ ਫੂਕਿਆ ਪੁਤਲਾ

08/30/2018 1:31:18 AM

ਸ੍ਰੀ ਮੁਕਤਸਰ ਸਾਹਿਬ, (ਪਵਨ)- ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ’ਤੇ ਹੋਈ ਵਿਧਾਨ ਸਭਾ ਵਿਚ ਬਹਿਸ ਦੌਰਾਨ, ਜੋ ਖੁਲਾਸੇ ‘ਬਰਗਾਡ਼ੀ ਕਾਂਡ’ ਸਬੰਧੀ ਹੋਏ ਹਨ, ਉਸ ਤੋਂ ਸਾਬਤ ਹੁੰਦਾ ਹੈ ਕਿ ਇਹ ਕਾਂਡ ਸਿੱਧੇ ਤੌਰ ’ਤੇ ਬਾਦਲ ਸਰਕਾਰ  ਅਤੇ ਪੁਲਸ ਅਫਸਰਾਂ ਦੀ ਸ਼ਹਿ ’ਤੇ ਹੋਇਆ ਹੈ। ਇਸ ਦੇ ਵਿਰੋਧ ’ਚ ‘ਆਪ’ ਵੱਲੋਂ ਜ਼ਿਲਾ ਪ੍ਰਧਾਨ ਜਗਦੇਵ ਸਿੰਘ ਬਾਂਮ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾਡ਼ ਦੀ ਅਗਵਾਈ ਹੇਠ  ਮਸੀਤ ਵਾਲਾ ਚੌਕ ਵਿਚ ਬਾਦਲ ਪਰਿਵਾਰ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਵੀ ਰੋਸ ਪ੍ਰਗਟ ਕੀਤਾ ਗਿਆ। 
ਇਸ ਸਬੰਧੀ ਪ੍ਰਧਾਨ ਜਗਦੇਵ ਸਿੰਘ ਬਾਂਮ, ਪ੍ਰਿੰ. ਬਲਦੇਵ ਸਿੰਘ ਆਜ਼ਾਦ ਅਤੇ ਇਕਬਾਲ ਸਿੰਘ ਖਿਡ਼ਕਿਆਂਵਾਲਾ ਨੇ ਕਿਹਾ ਕਿ ਆਪਣੇ-ਆਪ ਨੂੰ ਪੰਥ ਹਿਤੈਸ਼ੀ ਅਖਵਾਉਣ ਵਾਲਾ ਬਾਦਲ ਪਰਿਵਾਰ ਹੁਣ ਦੋਸ਼ਾਂ ’ਚ ਘਿਰ ਚੁੱਕਾ ਹੈ। ਵਿਧਾਨ ਸਭਾ ’ਚ ਹੋਈ ਬਹਿਸ ਦੌਰਾਨ ‘ਬਰਗਾਡ਼ੀ ਕਾਂਡ’ ਵਿਚ ਬਾਦਲ ਪਰਿਵਾਰ ਤੇ ਪੁਲਸ ਅਧਿਕਾਰੀਆਂ ਦਾ ਹੱਥ ਹੈ, ਜਿਨ੍ਹਾਂ ਨੇ ਬੇਕਸੂਰ ਸਿੱਖਾਂ ’ਤੇ ਗੋਲੀਆਂ ਵਰ੍ਹਾਈਆਂ ਅਤੇ 2 ਸਿੰਘਾਂ ਨੂੰ ਸ਼ਹੀਦ ਕੀਤਾ। 
ਇਸ ਦੌਰਾਨ ਪ੍ਰਧਾਨ ਕਾਕਾ ਬਰਾਡ਼, ਰਮਨਦੀਪ ਸਿੰਘ ਭੰਗਚਡ਼੍ਹੀ, ਅਸ਼ੋਕ ਚੁੱਘ, ਕਾਰਜ ਮਿੱਢਾ ਆਦਿ ਨੇ ਕਿਹਾ ਕਿ ਬਹਿਸ ਦੌਰਾਨ ਕਾਂਗਰਸ ਦੇ ਮੰਤਰੀਆਂ ਨੇ ਝੋਲੀਆਂ ਅੱਡ-ਅੱਡ ਕੇ ਬਾਦਲਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਡ਼ ਤੋਂ ਐੱਸ. ਆਈ. ਟੀ. ਦਾ ਗਠਨ ਕਰ ਕੇ ਆਪਣੇ-ਆਪ ਦੀ ਮਿਲੀਭੁਗਤ ਨੂੰ ਸਾਬਤ ਕਰ ਦਿੱਤਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ‘ਬਰਗਾਡ਼ੀ ਕਾਂਡ’ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸ਼ਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ। 
ਇਸ ਮੌਕੇ  ਸੁਮਨ ਕੁਮਾਰ, ਕੰਵਲਜੀਤ ਸਿੰਘ, ਬਾਬੂ ਸਿੰਘ ਧੀਮਾਨ, ਜਸ਼ਨ ਬਰਾਡ਼ ਲੱਖੇਵਾਲੀ, ਭੁਪਿੰਦਰ ਸਿੰਘ, ਸਿਮਰਜੀਤ ਸਿੰਘ, ਗਗਨ ਮਾਨ, ਮਨਿੰਦਰ ਸਿੰਘ, ਉਦੇ ਸਿੰਘ, ਸ਼ੇਰ ਚੰਦ ਸਿੰਘ, ਮਨਜੀਤ ਨਾਹਰ, ਅੰਗਰੇਜ ਸਿੰਘ ਚੱਕ ਰਾਮ ਨਗਰ, ਅਰਸ਼ ਬਰਾਡ਼, ਮਿਲਾਪਜੀਤ ਗਿੱਲ, ਨਿਰਭੈ ਸਿੰਘ, ਦੀਪਾਂਸ਼ੂ, ਇਕਬਾਲ ਸਿੰਘ, ਜਸਵੀਰ ਸਿੰਘ ਖਾਲਸਾ, ਸੁਖਜਿੰਦਰ ਸਿੰਘ, ਰਵਿੰਦਰ ਸਿੰਘ ਫੌਜੀ, ਹੈਪੀ, ਜਗਮੀਤ ਸਿੰਘ ਜੱਗਾ, ਵਿਜੈ ਮਲੋਟ, ਅਮਰਿੰਦਰ ਸਿੰਘ, ਗੁਰਪਾਲ ਸਿੰਘ, ਹਰਦਮ ਸਿੰਘ ਮਾਨ, ਕੈਪਟਨ ਬਲਦੇਵ ਸਿੰਘ, ਬੋਹਡ਼ ਸਿੰਘ, ਹਰਪਾਲ ਸਿੰਘ, ਲਾਡੀ ਖੂੰਨਣ ਕਲਾਂ, ਰਣਧੀਰ ਖੂੰਨਣ ਕਲਾਂ, ਕੌਂਸਲਰ ਗੁਰਮੀਤ ਸਿੰਘ, ਦਲੀਪ ਸਿੰਘ, ਪਵਨ ਛਾਬਡ਼ਾ, ਜਗਮੀਤ ਸਿੰਘ ਕੌਂਸਲਰ ਆਦਿ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ­ 
 


Related News