ਬਿੱਟੂ ਨੇ ਇਸ ਲਈ ਕੀਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ

Friday, Feb 23, 2018 - 03:41 AM (IST)

ਬਿੱਟੂ ਨੇ ਇਸ ਲਈ ਕੀਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ

ਲੁਧਿਆਣਾ — ਕੁਝ ਮਹੀਨੇ ਪਹਿਲਾਂ ਸਾਊਦੀ ਅਰਬ 'ਚ ਇਕ ਭਾਰਤੀ ਔਰਤ ਦੇ ਫਸੇ ਹੋਣ ਦੀ ਗੱਲ ਸਾਹਮਣੇ ਆਈ ਸੀ। ਔਰਤ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਗੁਹਾਰ ਲਗਾਈ ਸੀ। ਲੁਧਿਆਣਾ ਦੀ ਕੁਲਦੀਪ ਕੌਰ ਤਕਰੀਬਨ 6 ਮਹੀਨਿਆਂ ਤੋਂ ਸਾਊਦੀ ਅਰਬ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਕੋਈ ਮਦਦ ਨਹੀਂ ਸੀ ਮਿਲ ਪਾ ਰਹੀ। ਲੁਧਿਆਣਾ ਦੀ ਕਾਂਗਰਸ ਮੈਂਬਰ ਰਵਨੀਤ ਬਿੱਟੂ ਨੇ ਇਸ ਸਬੰਧ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਕਿ ਕੁਲਦੀਪ ਕੌਰ ਨੂੰ ਸਵਦੇਸ਼ ਲਿਆਉਣ 'ਚ ਮਦਦ ਕੀਤੀ ਜਾਵੇ।


ਜਿਸ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਰਿਆਦ 'ਚ ਸਥਿਤ ਭਾਰਤੀ ਦੂਤਘਰ ਨਾਲ ਗੱਲਬਾਤ ਕਰ ਉਸ ਔਰਤ ਨੂੰ ਭਾਰਤ ਵਾਪਸ ਭੇਜਣ ਲਈ ਅਪੀਲ ਕੀਤੀ। ਕੁਲਦੀਪ ਕੌਰ ਦੇ ਸਵਦੇਸ਼ ਪਰਤਣ 'ਤੇ ਕਾਂਗਰਸ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਕਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ।


Related News