ਥਾਈਲੈਂਡ ਵੱਲ ਖਿੱਚਦੇ ਜਾ ਰਹੇ ਨੇ ਪੰਜਾਬੀ

07/31/2019 6:53:18 PM

ਅੰਮ੍ਰਿਤਸਰ (ਸੁਮਿਤ ਖੰਨਾ)— ਸਮੁੰਦਰੀ ਦੇਸ਼ ਥਾਈਲੈਂਡ ਪੰਜਾਬੀਆਂ ਦੀ ਪਸੰਦੀਦਾ ਥਾਂ ਬਣਦਾ ਜਾ ਰਿਹਾ ਹੈ। ਇਥੋਂ ਦੇ ਸ਼ਹਿਰ ਬੈਂਕਾਕ, ਕਰਾਬੀ, ਫੁਕੇਟ ਅਤੇ ਪਤਾਯਾ ਦੀ ਜੇਕਰ ਗੱਲ ਕਰੀਏ ਤਾਂ ਪੂਰੇ ਵਿਸ਼ਵ ਨਾਲੋ ਇਥੇ ਪੰਜਾਬੀ ਜਾਂ ਕਹਿ ਲਵੋ ਭਾਰਤੀ ਟੂਰਿਸਟਾਂ ਦੀ ਗਿਣਤੀ ਸੱਭ ਤੋਂ ਜ਼ਿਆਦਾ ਹੈ। ਥਾਈਲੈਂਡ ਟੂਰੀਜ਼ਮ ਅਥਾਰਿਟੀ ਵੱਲੋਂ ਦਿੱਤੇ ਆਂਕੜਿਆ ਮੁਤਾਬਕ ਸਾਲ 2017 'ਚ ਜਿੱਥੇ 12 ਲੱਖ ਪੰਜਾਬੀ ਟੂਰਿਸਟ ਥਾਈਲੈਂਡ ਪੁੱਜੇ, ਉੱਥੇ ਹੀ 2018 ਵਿੱਚ 15 ਲੱਖ ਅਤੇ ਹੁਣ 2019 ਦੇ 6 ਮਹੀਨਿਆਂ 'ਚ ਇਕ ਮਿਲੀਅਨ ਯਾਨੀ ਦਸ ਲੱਖ ਟੂਰਿਸਟ ਇਸ ਖੂਬਸੂਰਤ ਦੇਸ਼ ਦਾ ਆਨੰਦ ਮਾਨ ਚੁੱਕੇ ਹਨ। 
ਥਾਈਲੈਂਡ ਟੂਰੀਜ਼ਮ ਅਥਾਰਿਟੀ ਦੇ ਡਾਇਰੈਕਟਰ ਇਸਰਾ ਸਟਾਪਾਨਾਸੇਠ ਦਾ ਮੰਨਣਾ ਹੈ ਕਿ ਪੰਜਾਬੀ ਥਾਈਲੈਂਡ ਦੇ ਸੱਭਿਆਚਾਰ ਨੂੰ ਪਸੰਦ ਕਰਦੇ ਹਨ, ਇਸ ਲਈ ਇਨ੍ਹਾਂ ਦੀ ਬਤੌਰ ਟੂਰਿਸਟ ਗਿਣਤੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਥਾਈਲੈਂਡ 'ਚ ਪੰਜਾਬੀਆਂ ਲਈ ਸਸਤੇ ਅਤੇ ਵਿਸ਼ੇਸ਼ ਪੈਕੇਜ ਰੱਖੇ ਗਏ ਹਨ ਅਤੇ ਖਾਣ-ਪੀਣ ਦੇ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ।  ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਉਡਾਣਾਂ ਵਧਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਘੱਟ ਬਜਟ ਵਾਲੀਆਂ ਉਡਾਣਾਂ ਨੂੰ ਚਾਲੂ ਕਰਨ ਤਾਂਕਿ ਸੈਲਾਨੀਆਂ ਨੂੰ ਫਾਇਦਾ ਹੋ ਸਕੇ।


shivani attri

Content Editor

Related News