TET ਪ੍ਰੀਖਿਆ ਫਿਰ ਤੋਂ ਰੱਦ, ਹੁਣ ਇਸ ਤਰੀਕ ਨੂੰ ਹੋਵੇਗੀ
Friday, Jan 03, 2020 - 12:20 AM (IST)
ਲੁਧਿਆਣਾ,(ਵਿੱਕੀ) : 5 ਜਨਵਰੀ (2020) ਨੂੰ ਹੋਣ ਵਾਲੀ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ(ਟੀ. ਈ. ਟੀ.) ਨੂੰ ਫਿਰ ਰੱਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨਿਕ ਕਾਰਨਾਂ ਕਾਰਨ ਰੱਦ ਕੀਤੀ ਗਈ ਹੁਣ ਇਹ ਪ੍ਰੀਖਿਆ 19 ਜਨਵਰੀ 2020 ਐਤਵਾਰ ਨੂੰ ਲਈ ਜਾਵੇਗੀ। ਪ੍ਰੀਖਿਆਰਥੀਆਂ ਨੂੰ ਨਵੇਂ ਸਿਰੇ ਤੋਂ ਰੋਲ ਨੰਬਰ 15 ਜਨਵਰੀ (2020) ਨੂੰ ਜਾਰੀ ਕੀਤੇ ਜਾਣਗੇ। ਇਹ ਰੋਲ ਨੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੋਂ ਲਾਗ ਇਨ ਕਰਕੇ ਡਾਊਨਲੋਡ ਕੀਤੇ ਜਾ ਸਕਣਗੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਸੈਂਟਰ ਦੂਜੇ ਜਿਲਿਆਂ 'ਚੋਂ 50 ਤੋਂ 70 ਕਿਲੋਮੀਟਰ ਦੂਰ ਬਣਾ ਦਿੱਤੇ ਸਨ। ਸਰਕਾਰ ਦੇ ਫੈਸਲੇ ਨਾਲ ਪ੍ਰੀਖਿਆ 'ਚ ਬੈਠਣ ਵਾਲੇ ਪ੍ਰੀਖਿਆਰਥੀਆਂ ਵਲੋਂ ਕਾਫੀ ਰੋਸ ਜਾਹਰ ਕੀਤਾ ਗਿਆ ਸੀ। ਜਿਸ ਤੋਂ ਬਾਅਦ 22 ਦਸੰਬਰ ਨੂੰ ਲਈ ਜਾਣ ਵਾਲੀ ਪ੍ਰੀਖਿਆ ਨੂੰ ਰੱਦ ਕਰਕੇ 5 ਜਨਵਰੀ (2020) ਨੂੰ ਲੈਣ ਦਾ ਫੈਸਲਾ ਕੀਤਾ ਗਿਆ ਸੀ।